v> ਸਟਾਫ ਰਿਪੋਰਟਰ,ਰੂਪਨਗਰ : ਸਾਲ 2015 ਦੇ ਇੱਕ ਇਰਾਦਾ ਕਤਲ ਮਾਮਲੇ 'ਚ ਗੈਂਗਸਟਰ ਦਿਲਪ੍ਰੀਤ ਬਾਬਾ ਤੇ ਉਸ ਦੇ ਸਾਥੀ ਜਸਪਾਲ ਜੱਸੀ ਕਲਮਾਂ ਗੈਂਗਸਟਰ ਨੂੰ ਜ਼ਿਲ੍ਹਾ ਤੇ ਸੈਸ਼ਨ ਦੀ ਅਦਾਲਤ ਨੇ ਪੰਜ-ਪੰਜ ਸਾਲ ਕੈਦ ਦੀ ਸਜ਼ਾ ਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨਾ ਲਾਇਆ ਹੈ।ਇਸ ਮਾਮਲੇ 'ਚ ਨਾਮਜਦ ਤੀਸਰੇ ਸਾਥੀ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਹੈ। ਜਾਣਕਾਰੀ ਮੁਤਾਬਿਕ ਨੂਰਪੁਰ ਬੇਦੀ ਪੁਲਿਸ ਨੇ ਇਹ ਮਾਮਲਾ ਬਚਿੱਤਰ ਸਿੰਘ ਦੇ ਬਿਆਨਾਂ 'ਤੇ ਦਰਜ ਕੀਤਾ ਸੀ। ਬਚਿੱਤਰ ਸਿੰਘ ਨੇ ਆਪਣੇ ਬਿਆਨਾਂ 'ਚ ਕਿਹਾ ਸੀ ਕਿ 4 ਦਸੰਬਰ 2015 ਨੂੰ ਰਾਤ ਸਵਾ 9 ਵਜੇ ਦੇ ਕਰੀਬ ਉਹ ਮੋਟਰ ਸਾਈਕਿਲ 'ਤੇ ਸਵਾਰ ਹੋ ਕੇ ਆਪਣੇ ਘਰ ਤੋਂ ਪਿੰਡ ਬੈਂਸਾਂ ਦੇ ਠੇਕੇ 'ਤੇ ਸ਼ਰਾਬ ਦੀ ਬੋਤਲ ਲੈਣ ਲਈ ਆਇਆ ਸੀ। ਜਦੋਂ ਉਹ ਠੇਕੇ ਦੇ ਅੱਗੇ ਆ ਕੇ ਰੁਕਿਆ ਤਾਂ ਪਿੱਛੇ ਆ ਰਹੀ ਸਫੈਦ ਰੰਗ ਦੀ ਸਵਿਫਟ ਕਾਰ ਰੁੱਕੀ। ਜਿਸ 'ਚ ਦਿਲਪ੍ਰੀਤ ਸਿੰਘ ਪੁੱਤਰ ਉਂਕਾਰ ਸਿੰਘ ਨਿਵਾਸੀ ਢਾਹਾ, ਜਸਪਾਲ ਸਿੰਘ ਪੁੱਤਰ ਸੰਤੋਖ ਸਿੰਘ ਨਿਵਾਸੀ ਪਿੰਡ ਕਲਮਾਂ ਅਤੇ ਇੱਕ ਹੋਰ ਲੜਕਾ ਸਵਾਰ ਸੀ, ਇਸ ਤਿੰਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਦਿਲਪ੍ਰੀਤ ਤੇ ਜੱਸੀ ਨੇ ਆਪਣੀ ਪਿਸਤੌਲ ਕੱਢ ਕੇ ਉਸ 'ਤੇ ਹਮਲਾ ਕਰ ਦਿੱਤਾ।

Posted By: Amita Verma