ਲਖਵੀਰ ਖਾਬੜਾ, ਰੂਪਨਗਰ : ਪੁਲਿਸ ਨੇ ਗੈਂਗਸਟਰ ਦਿਲਪ੍ਰਰੀਤ ਬਾਬਾ ਨਾਲ ਸਬੰਧਤ ਇਕ ਵਿਅਕਤੀ ਨੂੰ 25 ਗ੍ਰਾਮ ਚਿੱਟਾ, 2 ਪਿਸਤੌਲਾਂ 315 ਬੋਰ, ਇਕ ਪਿਸਤੌਲ 32 ਬੋਰ, ਦੋ ਜਿੰਦਾ ਕਾਰਤੂਸ ਸਣੇ ਗਿ੍ਫ਼ਤਾਰ ਕੀਤਾ ਹੈ। ਅੱਜ ਪੁਲਿਸ ਲਾਈਨ ਰੂਪਨਗਰ ਵਿਖੇ ਇਕ ਪ੍ਰਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ 'ਤੇ ਅਜਿੰਦਰ ਸਿੰਘ ਐੱਸਪੀਡੀ, ਉੱਪ ਪੁਲਿਸ ਕਪਤਾਨ ਵਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ ਸੀਆਈਏ, ਜ਼ਿਲ੍ਹਾ ਪੁਲਿਸ ਰੂਪਨਗਰ ਨੇ ਪਿੰਡ ਅਹਿਮਦਪੁਰ ਜ਼ਿਲ੍ਹਾ ਰੂਪਨਗਰ ਫਲਾਈ ਓਵਰ ਹੇਠੋਂ ਦਵਿੰਦਰ ਸਿੰਘ ਉਰਫ ਜ਼ੋਰਾ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਲੋਦੀਪੁਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਨੂੰ ਗਿ੍ਫ਼ਤਾਰ ਕਰਕੇ 25 ਗ੍ਰਾਮ ਚਿੱਟਾ ਨਸ਼ੀਲਾ ਪਦਾਰਥ, 2 ਪਿਸਤੌਲ 315 ਬੋਰ, ਇਕ ਪਿਸਤੌਲ 32 ਬੋਰ, ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਰੂਪਨਗਰ ਵਿਖੇ ਐੱਨਡੀਪੀਸੀ ਐਕਟ ਤੇ ਅਸਲੇ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿਚ ਪੁਲਿਸ ਨੂੰ ਪਤਾ ਲੱਗਾ ਹੈ ਕਿ ਦਵਿੰਦਰ ਸਿੰਘ ਉਰਫ ਜ਼ੋਰਾ ਦੇ ਜੇਲ੍ਹ ਵਿਚ ਬੰਦ ਗੈਂਗਸਟਰ ਦਿਲਪ੍ਰਰੀਤ ਸਿੰਘ ਬਾਬਾ ਨਾਲ ਸਬੰਧ ਹਨ ਤੇ ਇਹ ਅਸਲਾ ਜੋ ਬਰਮਾਦ ਹੋਇਆ ਹੈ, ਉਸ ਦਾ ਕੀ ਕਰਨਾ ਸੀ, ਜਿਸ ਦੀ ਡੂੰਘਾਈ ਨਾਲ ਜਾਚ ਚੱਲ ਰਹੀ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਨੂਰਪੁਰਬੇਦੀ ਥਾਣੇ ਵਿਚ ਨਾਰਕੋਟਿਸ, ਆਰਮਜ਼ ਤੇ ਲੜਾਈ ਝਗੜੇ ਦੇ ਪਹਿਲਾਂ ਤਿੰਨ ਪਰਚੇ ਦਰਜ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਨੇ ਜ਼ਿਲ੍ਹੇ ਵਿਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਅਜਿਹੇ ਸ਼ਰਰਾਤੀ ਅਨਸਰਾਂ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ ਤੇ ਪਿਛਲੇ ਸਮੇਂ ਵਿਚ ਪੁਲਿਸ ਨੇ ਕਈ ਨਾਮੀ ਗੈਂਗਸਟਰਾਂ ਕਾਬੂ ਕੀਤਾ ਹੈ ਅਤੇ ਵੱਡੀਆਂ ਵਾਰਦਾਤਾਂ ਦੀ ਗੱੁਥੀ ਸਲਜਾਉਣ ਵਿਚ ਸਫਲਤਾ ਹਾਸਲ ਕੀਤੀ ਹੈ।