ਪੱਤਰ ਪੇ੍ਰਕ, ਮੋਰਿੰਡਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁਭਦੀਪ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਾਇਰਾਨਾ ਕਾਰਾ ਕਰਾਰ ਦਿੰਦਿਆਂ ਜ਼ੋਰਦਾਰ ਨਿਖੇਧੀ ਕੀਤੀ ਹੈ। ਆਪਣੇ ਟਵੀਟ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਹੈ ਕਿ ਮੂਸੇਵਾਲਾ ਦੇ ਦਰਦਨਾਕ ਕਤਲ ਦਾ ਉਨ੍ਹਾਂ ਨੂੰ ਡੂੰਘਾ ਦੁੱਖ ਹੈ।

ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਪੰਜਾਬੀ ਮਾਂ-ਬੋਲੀ ਦਾ ਮਾਣ ਸਾਰੀ ਦੁਨੀਆਂ ਵਿਚ ਵਧਾਇਆ ਹੈ। ਮੂਸੇਵਾਲਾ ਉਨ੍ਹਾਂ ਲਈ ਕੋਈ ਗਾਇਕ ਜਾਂ ਸਿਆਸੀ ਵਿਅਕਤੀ ਨਹੀਂ ਸੀ ਸਗੋਂ ਚੰਗਾ ਦੋਸਤ ਤੇ ਭਰਾ ਸੀ, ਜਿਸ ਨੂੰ ਕਾਤਲਾਂ ਨੇ ਖੋਹ ਲਿਆ ਹੈ। ਚੰਨੀ ਨੇ ਕਿਹਾ ਕਿ ਪੰਜਾਬ ਨੇ ਜਾਂ ਪੰਜਾਬੀਆਂ ਨੇ ਅਜਿਹਾ ਅਜਿਹਾ 'ਬਦਲਾਅ' ਨਹੀਂ ਚਾਹਿਆ ਸੀ, ਜਿਹੋ-ਜਿਹਾ ਅਜੋਕੇ ਦੌਰ ਵਿਚ ਸਾਨੂੰ ਦੇਖਣਾ ਪੈ ਰਿਹਾ ਹੈ।