ਸਟਾਫ ਰਿਪੋਰਟਰ, ਰੂਪਨਗਰ : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤਿਉਹਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਡਾ. ਐਚਐਨ ਸ਼ਰਮਾ ਦੀ ਅਗਵਾਈ ਹੇਠ ਸਹਾਇਕ ਫੂਡ ਕਮਿਸ਼ਨਰ ਸੁਖਰਾਓ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਰੂਪਨਗਰ ਸ਼ਹਿਰੀ ਇਲਾਕੇ ਵਿੱਚੋਂ ਡੇਅਰੀ ਦੀ ਦੁਕਾਨਾਂ ਅਤੇ ਮਠਿਆਈ ਦੀਆਂ ਦੁਕਾਨਾਂ ਤੋਂ ਵੱਖ-ਵੱਖ ਖਾਣ ਦੇ ਉਤਪਾਦਾਂ ਦੇ 11 ਸੈਂਪਲ ਭਰੇ ਗਏ। ਫੂਡ ਕਮਿਸ਼ਨਰ ਨੇ ਦੱਸਿਆ ਕਿ ਭਰੇ ਗਏ ਸੈਂਪਲਾਂ 'ਚੋਂ 1 ਸੈਂਪਲ ਦੇਸੀ ਿਘਓ ਦਾ, 2 ਸੈਂਪਲ ਪਨੀਰ ਦੇ, 2 ਸੈਂਪਲ ਖੋਏ ਦੇ, 1 ਸੈਂਪਲ ਰਸਗੁੱਲੇ ਦਾ, 1 ਸੈਂਪਲ ਵੇਸਣ ਦੇ ਲੱਡੂ ਦਾ, 1 ਸੈਂਪਲ ਮਿਲਕ ਕੇਕ ਦਾ, 1 ਸੈਂਪਲ ਦੁੱਧ ਦਾ, 1 ਸੈਂਪਲ ਮਿਲਕ ਪਾਊਡਰ ਦਾ ਅਤੇ 01 ਸੈਂਪਲ ਸਮੋਸੇ ਦਾ ਹੈ। ਸਾਰੇ 11 ਸੈਂਪਲਾਂ ਨੰੂ ਜਾਂਚ ਹਿੱਤ ਖਰੜ ਵਿਖੇ ਲੈਬੋਰੇਟਰੀ ਵਿੱਚ ਭੇਜਿਆ ਗਿਆ ਹੈ ਅਤੇ ਰਿਪੋਰਟ ਆਉਣ ਉਪਰੰਤ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਬੰਧਤ ਦੁਕਾਨਦਾਰਾਂ ਦੇ ਮਾਲਕਾਂ ਨੂੰ ਫੂਡ ਸੇਫਟੀ ਸਟੈਂਡਰਡ ਐਕਟ ਦੇ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਹਦਾਇਤ ਕੀਤੀ ਕਿ ਸਵੀਟ ਹਾਊਸ ਮਾਲਕ ਅਤੇ ਦੁਕਾਨਦਾਰ ਕਿਸੇ ਵੀ ਕਿਸਮ ਦੀ ਮਿਲਾਵਟ ਤੋਂ ਗੁਰੇਜ਼ ਕਰਨ ਅਤੇ ਸਾਫ ਸਫਾਈ ਦਾ ਖਾਸ ਧਿਆਨ ਰੱਖਣ।

-------------

ਫੋਟੋ-21ਆਰਪੀਆਰ 230ਪੀ

ਕੈਪਸ਼ਨ- ਖਰਾਬ ਮਠਿਆਈ ਨਸ਼ਟ ਕਰਦੇ ਹੋਏ ਅਧਿਕਾਰੀ।