ਸੁਰਿੰਦਰ ਸਿੰਘ ਸੋਨੀ, ਸ੍ਰੀ ਆਨੰਦਪੁਰ ਸਾਹਿਬ : ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਸਮੁੱਚੇ ਸ਼ਹਿਰ ਵਿਚ ਫੌਗਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਸ਼ਹਿਰ ਵਿਚ ਸਾਫ ਸਫਾਈ ਵਾਲਾ ਮਾਹੌਲ ਰਹੇ ਅਤੇ ਮੱਛਰਾਂ ਆਦਿ ਤੋਂ ਬਚਾਅ ਹੋ ਸਕੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਰਜਸਾਧਕ ਅਫਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਕਈ ਪਾਸਿਆਂ ਤੋਂ ਡੇਂਗੂ ਫੈਲਣ ਦੀਆਂ ਖਬਰਾਂ ਆ ਰਹੀਆਂ ਹਨ ਜਿਸ ਦੇ ਮੱਦੇਨਜ਼ਰ ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਫੌਗਿੰਗ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਨਾਂ੍ਹ ਦੱਸਿਆ ਕਿ ਸ਼ਹਿਰ ਦੇ ਤੇਰਾਂ ਵਾਰਡਾਂ ਵਿਚ ਸਾਰੇ ਮੁਹੱਲਿਆਂ, ਗਲੀ ਗਲੀ ਵਿਚ ਜਾ ਕੇ ਫੌਗਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਤਰਾਂ੍ਹ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨਾਂ੍ਹ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੇ ਕੂਲਰਾਂ, ਪਾਣੀ ਦਿਆਂ ਗਮਲਿਆਂ ਵਿਚ ਪਾਣੀ ਇਕੱਤਰ ਨਾ ਹੋਣ ਦਿੱਤਾ ਜਾਵੇ ਅਤੇ ਆਪਣੇ ਆਸ ਪਾਸ ਸਫਾਈ ਦਾ ਮਾਹੌਲ ਸਿਰਜਿਆ ਜਾਵੇ।