ਅਭੀ ਰਾਣਾ, ਨੰਗਲ : ਨੰਗਲ-ਸ੍ਰੀ ਅੰਨਦਪੁਰ ਸਾਹਿਬ ਮੁੱਖ ਮਾਰਗ 'ਤੇ ਸਥਿਤ ਪਿੰਡ ਕਲਿਤਰਾਂ ਦੇ ਨਜ਼ਦੀਕ ਭੁਨਪਲੀ -ਬਿਲਾਸਪੁਰ ਰੇਲ ਮਾਰਗ ਉੱਤੇ ਇੱਕ ਨਿਜੀ ਕੰਪਨੀ ਵੱਲੋਂ ਬਣਾਏ ਜਾ ਰਹੇ ਓਵਰਬਿ੍ਜ ਦੀ ਸਟਰਿੰਗ ਡਿੱਗ ਗਈ। ਉਸਾਰੀ ਵਿੱਚ ਲੱਗੇ ਮਜਦੂਰਾਂ ਉੱਤੇ ਭਾਰੀ ਲੋਹੇ ਦੀ ਸ਼ਟਰਿੰਗ ਦਾ ਜਾਲ ਡਿੱਗਣ ਨਾਲ ਅੱਧਾ ਦਰਜਨ ਮਜ਼ਦੂਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਜਿਨ੍ਹਾਂ ਨੰੂ ਰਾਹਗੀਰਾਂ ਅਤੇ ਉਕਤ ਓਵਰਬਿ੍ਜ ਦੀ ਉਸਾਰੀ ਵਿੱਚ ਲੱਗੇ ਹੋਰ ਮਜ਼ਦੂਰਾਂ ਦੀ ਮਦਦ ਨਾਲ ਬਾਹਰ ਕੱਿਢਆ ਗਿਆ ਅਤੇ ਸਿਵਲ ਹਸਪਤਾਲ ਸ੍ਰੀ ਅੰਨਦਪੁਰ ਸਾਹਿਬ ਵਿਖੇ ਭਰਤੀ ਕਰਵਾਇਆ ਗਿਆ ਜਦੋਂ ਕਿ ਇੱਕ ਦੀ ਗੰਭੀਰ ਹਾਲਾਤ ਨੂੰ ਵੇਖਦੇ ਹੋਏ ਉਸ ਨੰੂ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਸਵੇਰੇ ਗਿਆਰਾਂ ਵਜੇ ਦੇ ਕਰੀਬ ਭਨੂਪਲੀ - ਬਿਲਾਸਪੁਰ ਰੇਲ ਮਾਰਗ ਦੇ ਇੱਕ ਪਾਸੇ ਦੇ ਪੜ੍ਹਾਅ ਦਾ ਕੰਮ ਖ਼ਤਮ ਹੋ ਚੱੁਕਾ ਸੀ ਅਤੇ ਜਦੋਂ ਅੱਜ ਮਜ਼ਦੂਰ ਸੜਕ ਦੇ ਦੂਜੇ ਪੜ੍ਹਾਅ ਦਾ ਕੰਮ ਕਰਨ ਗਏ ਤਾਂ ਸਟਰਕਚਰ ਅਚਾਨਕ ਕੰਮ ਕਰਨ ਵਾਲੇ ਮਜ਼ਦੂਰਾਂ 'ਤੇ ਆ ਡਿੱਗਿਆ । ਜਿਸ ਨਾਲ ਇੱਕ ਅੌਰਤ ਸਣੇ ਕੁੱਲ ਪੰਜ ਮਜ਼ਦੂਰ ਉਸ ਦੇ ਹੇਠਾਂ ਦੱਬ ਗਏ। ਇੱਕ ਮਜ਼ਦੂਰ ਦੀ ਗੰਭੀਰ ਹਾਲਾਤ ਨੂੰ ਵੇਖਦੇ ਹੋਏ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ।

ਹਾਦਸੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਬਲਵੀਰ ਚੌਧਰੀ ਨੇ ਕਿਹਾ ਕਿ ਹਾਦਸੇ 'ਚ ਪ੍ਰਵੀਨ, ਪਿੰਟੂ, ਸ਼ਿਵ ਯਾਦਵ, ਜਤਿਨ ਅਤੇ ਪੂਜਾ ਨਾਮਕ ਮਜ਼ਦੂਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੰੂ ਸਿਵਲ ਹਸਪਤਾਲ ਸ੍ਰੀ ਅੰਨਦਪੁਰ ਸਾਹਿਬ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋੀ ਜਤਿਨ ਦੀ ਗੰਭੀਰ ਹਾਲਾਤ ਨੂੰ ਵੇਖਦੇ ਹੋਏ ਪੀਜੀਆਈ ਚੰਡੀਗੜ੍ਹ ਲਈ ਰੈਫਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਖ਼ਮੀ ਮਜ਼ਦੂਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।