v> ਸਰਬਜੀਤ ਸਿੰਘ, ਰੂਪਨਗਰ : ਰੂਪਨਗਰ ਜ਼ਿਲ੍ਹੇ ਦੇ ਪਿੰਡ ਚਤਾਮਲੀ ਦੇ 55 ਸਾਲਾ ਵਿਅਕਤੀ ਨੂੰ ਕੋਰੋਨਾ ਪੌਜ਼ਿਟਿਵ ਪਾਏ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਦੇ 7 ਮੈਂਬਰਾਂ ਅਤੇ 9 ਹੋਰ ਵਿਅਕਤੀਆਂ ਦੇ ਸਿਹਤ ਵਿਭਾਗ ਵਲੋਂ ਸੈਂਪਲ ਜਾਂਚ ਕਰਨ ਲਈ ਲਏ ਗਏ ਹਨ। ਇਸ ਤੋਂ ਬਿਨਾਂ ਕੋਰੋਨਾ ਪੌਜ਼ਿਵਿਟ ਮਰੀਜ਼ ਦੇ ਸੰਪਰਕ 'ਚ ਆਉਣ ਵਾਲੇ ਹੋਰ 48 ਵਿਅਕਤੀਆਂ ਦੀ ਸਕ੍ਰੀਨਿੰਗ ਕੀਤੀ ਗਈ ਹੈ। ਡੀਸੀ ਸੋਨਾਲ ਗਿਰੀ ਨੇ ਦੱਸਿਆ ਕਿ ਪਿੰਡ ਚਤਾਮਲੀ ਨੂੰ ਸੀਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਮਾਣਕਮਾਜਰਾ, ਸਿੰਬਲ ਝੱਲੀਆਂ, ਠੌਣਾ ਤੇ ਲਖਮੀਰਪੁਰ ਨੂੰ ਵੀ ਸੀਲ ਕੀਤਾ ਗਿਆ ਹੈ। ਪਿੰਡ ਮਾਣਕਮਾਜਰਾ ਵਿਖੇ 12 ਮਾਰਚ ਨੂੰ ਵੱਖ ਵੱਖ ਦੇਸ਼ਾਂ ਤੋਂ ਆਏ 24 ਡਾਕਟਰਾਂ ਦੀ ਟੀਮ ਨੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਸੀ, ਇਸ ਲਈ ਪਿੰਡ ਦੇ ਸਾਰੇ ਲੋਕਾਂ ਦੀ ਸਿਹਤ ਵਿਭਾਗ ਵਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਪਿੰਡ ਚਤਾਮਲੀ ਸਮੇਤ ਹੋਰ ਉਕਤ ਪਿੰਡਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।

Posted By: Seema Anand