ਪੱਤਰ ਪ੍ਰਰੇਰਕ, ਅਨੰਦਪੁਰ ਸਾਹਿਬ : ਕੁਰਾਲੀ (ਮੋਹਾਲੀ) 'ਚ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਗਏ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਅਗਮਪੁਰ ਦੇ ਇਕ ਪਰਿਵਾਰ ਦੇ ਘਰ ਨੂੰ ਅੱਗ ਲੱਗ ਗਈ ਤੇ ਲੱਖਾ ਦਾ ਸਾਮਾਨ ਸੜ ਕੇ ਰਾਖ ਹੋ ਗਿਆ। ਇਸ ਦੌਰਾਨ ਪੀੜਤ ਪ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦੇ ਘਰ ਨੂੰ ਕਿਸੇ ਰੰਜਿਸ਼ ਤਹਿਤ ਅੱਗ ਲੱਗਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ, ਜਦੋਂਕਿ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਹੀ ਉੱਚਿਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਮੇਸ਼ ਕੁਮਾਰੀ ਪਤਨੀ ਸਵ. ਕ੍ਰਿਸ਼ਨ ਕੁਮਾਰ ਵਾਸੀ ਪਿੰਡ ਅਗਮਪੁਰ ਨੇ ਦੱਸਿਆ ਕਿ ਉਹ ਆਪਣੇ ਬੀਬੀਐੱਮਬੀ 'ਚ ਤਾਇਨਾਤ ਪੁੱਤਰ ਨਰੇਸ਼ ਕੁਮਾਰ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਆਪਣੇ ਰਿਸ਼ਤੇਦਾਰ ਦੇ ਘਰ ਕੁਰਾਲੀ 'ਚ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਦੋ ਦਿਨ ਪਹਿਲਾਂ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਭਾਈਚਾਰੇ 'ਚ ਹੀ ਖੁਸ਼ਪਾਲ ਸਿੰਘ ਦੇ ਘਰ ਗੁਆਂਢਣ 'ਚ ਲੜਕੀ ਦਾ ਵਿਆਹ ਸੀ ਤੇ ਦੋਵੇਂ ਪਰਿਵਾਰ ਬੀਤੀ ਰਾਤ ਮੋਰਿੰਡਾ 'ਚ ਇਕ ਮੈਰਿਜ ਪੈਲੇਸ 'ਚ ਸਨ ਪਰ ਅੱਜ ਦੁਪਹਿਰ ਜਦੋਂ ਉਹ ਵਿਆਹ ਸਮਾਗਮ ਤੋਂ ਬਾਆਦ ਪਿੰਡ ਅਗਮਪੁਰ ਪੁੱਜੇ ਤਾਂ ਘਰ 'ਚ ਰਹਿੰਦੇ ਬੱਚਿਆਂ ਨੇ ਉਨ੍ਹਾਂ ਦੇ ਘਰ 'ਚੋਂ ਧੂੰਆ ਨਿੱਕਲਦਾ ਹੋਇਆ ਵੇਖਿਆ। ਜਿਸ ਤੋਂ ਬਾਅਦ ਉਹ ਹਰਕਤ 'ਚ ਆ ਗਏ । ਰਮੇਸ਼ ਕੁਮਾਰੀ ਨੇ ਦੁਖੀ ਮਨ ਨਾਲ ਆਖਿਆ ਕਿ ਵਿਆਹ ਸਮਾਗਮ ਹੋੋਣ ਕਾਰਨ ਦੋਵੇਂ ਪਰਿਵਾਰਾਂ ਨੇ ਸਾਂਝੇ ਤੌਰ 'ਤੇ ਇਕ ਚੌਕੀਦਾਰ ਵੀ ਰੱਖਿਆ ਹੋਇਆ ਸੀ ਪਰ ਮੁੱਖ ਗੇਟ 'ਤੇ ਤਾਲਾ ਲੱਗਾ ਹੋਣ ਕਾਰਨ ਅਣਪਛਾਤੇ ਵਿਅਕਤੀਆਂ ਵੱਲੋਂ ਦੂਜੇ ਘਰ 'ਚੋਂ ਅੰਦਰ ਦਾਖ਼ਲ ਹੋ ਕੇ ਦਰਵਾਜੇ ਨੂੰ ਬੁਰੀ ਤਰ੍ਹਾਂ ਨਾਲ ਤੋੜਿਆ ਗਿਆ ਤੇ Îਇਸ ਤੋਂ ਬਾਅਦ ਪਾਣੀ ਵਾਲੀ ਟੈਂਕੀ 'ਚ ਕੱਪੜੇ ਪਾ ਕੇ ਪਾਣੀ ਦੀ ਸਪਲਾਈ ਨੂੰ ਬੰਦ ਕਰ ਦਿੱਤਾ ਗਿਆ। ਜਦੋਂਕਿ ਚਿਮਨੀ ਨੂੰ ਇੱਟਾਂ ਨਾਲ ਬੰਦ ਕਰ ਦਿੱਤਾ ਗਿਆ ਤਾਂ ਕਿ ਅੱਗ ਲੱਗਣ ਨਾਲ ਧੂੰਆ ਘਰ ਦੇ ਬਾਹਰ ਨਾ ਆ ਸਕੇ। ਇਸ ਤੋਂ ਬਾਅਦ ਘਰ 'ਚ ਦਾਖ਼ਲ ਹੋਏ ਅਣਪਛਾਤਿਆਂ ਵੱਲੋਂ ਮੁੱਖ ਕਮਰੇ ਨੂੰ ਅੱਗ ਲਾ ਦਿੱਤੀ ਗਈ ਤੇ ਘਰ ਦਾ ਸਾਰਾ ਸਾਮਾਨ ਸੜ ਕੇ ਸੁੂਆਹ ਹੋ ਗਿਆ। ਰਾਮੇਸ਼ ਕੁਮਾਰੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਮੇਂ ਬਾਅਦ ਵਿਆਹ ਰੱਖਿਆ ਹੋਇਆ ਸੀ ਜਿਸ ਕਾਰਨ ਉਨ੍ਹਾਂ ਦੀ ਬੇਟੀ ਦੀ ਸ਼ਾਦੀ ਲਈ ਕਾਫ਼ੀ ਸਾਮਾਨ ਖ਼ਰੀਦ ਰੱਖਿਆ ਸੀ। ਜਿਸ ਕਾਰਨ ਗਹਿਣੇ, ਬੱÎਚਿਆਂ ਦੇ ਸਰਟੀਫਿਕੇਟ ਸਮੇਤ ਪੂਰੇ ਘਰ ਦੀ ਇਮਾਰਤ ਨੂੰ ਨੁਕਸਾਨ ਪੁੱਜਾ ਹੈ। ਜਿਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਦੀ ਘਟਨਾ ਦਾ ਪਤਾ ਲਗਦੇ ਹੀ ਪਿੰਡ ਵਾਸੀ ਇਕੱਠੇ ਹੋ ਗਏ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਜਲਦੀ ਹੀ ਗਿ੍ਫ਼ਤਾਰ ਕੀਤਾ ਜਾਵੇ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾਮੁਖੀ ਭਾਰਤ ਭੂਸ਼ਣ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।