ਜੋਲੀ ਸੂਦ ,ਮੋਰਿੰਡਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੋਰਿੰਡਾ ਸ਼ਹਿਰ ਅਤੇ ਇਲਾਕੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਮੋਰਿੰਡਾ ਵਿਖੇ ਫਾਇਰ ਬਿ੍ਗੇਡ ਗੱਡੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਸਲਰ ਹਰਜੀਤ ਸਿੰਘ ਸੋਢੀ,ਕੌਸਲਰ ਰਾਜਪ੍ਰਰੀਤ ਸਿੰਘ ਰਾਜੀ,ਸਮਾਜਸੇਵੀ ਸੰਗਤ ਸਿੰਘ ਭਾਮੀਆਂ ਅਤੇ ਸੰਦੀਪ ਕੁਮਾਰ ਸੋਨੂੰ ਨੇ ਦੱਸਿਆ ਕਿ ਮੋਰਿੰਡਾ ਸ਼ਹਿਰ ਅਤੇ ਆਸ ਪਾਸ ਪਿੰਡਾਂ ਵਿੱਚ ਅੱਗ ਲੱਗਣ ਦੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਇਸ ਦੋਰਾਨ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਕਿਉਕਿ ਮੋਰਿੰਡਾ ਸ਼ਹਿਰ ਜਾਂ ਆਸ ਪਾਸ ਫਾਇਰ ਬਿ੍ਗੇਡ ਦੀ ਗੱਡੀ ਨਹੀ ਸੀ ਹਾਦਸਾ ਵਾਪਰਨ ਤੇ ਫਾਇਰ ਬਿ੍ਗੇਡ ਦੀ ਗੱਡੀ ਚਮਕੌਰ ਸਾਹਿਬ ਜਾਂ ਰੂਪਨਗਰ ਤੋ ਮੰਗਵਾਉਣੀ ਪੈਦੀ ਸੀ। ਜਿਸਦੇ ਘਟਨਾ ਸਥਾਨ ਤੇ ਪਹੁੰਚਦੇ ਪਹੁੰਚਦੇ ਕਾਫੀ ਦੇਰ ਹੋ ਜਾਂਦੀ ਹੈ। ਕੌਸਲਰ ਹਰਜੀਤ ਸਿੰਘ ਸੋਢੀ ਅਤੇ ਕੌਸਲਰ ਰਾਜਪ੍ਰਰੀਤ ਸਿੰਘ ਰਾਜੀ ਨੇ ਦੱਸਿਆ ਕਿ ਇਹ ਗੱਡੀ ਫਿਲਹਾਲ ਸਥਾਨਕ ਪਸੂ ਹਸਪਤਾਲ ਵਾਲੀ ਇਮਾਰਤ ਪਟਵਾਰਖਾਨੇ ਵਿੱਚ ਖੜੇਗੀ,ਇਸ ਗੱਡੀ ਦੇ ਸਟਾਫ ਦੇ ਬੈਠਣ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਇਸ ਮੋਕੇ ਫਾਇਰ ਬਿ੍ਗੇਡ ਮੋਹਾਲੀ ਦੇ ਐਸ.ਐਫ.ਓ ਅਰੁਣ ਕੁਮਾਰ ਵੱਲੋ ਕੌਸਲਰਾਂ ਨੂੰ ਫਾਇਰ ਬਿ੍ਗੇਡ ਗੱਡੀ ਦੀਆਂ ਚਾਬੀਆਂ ਭੇਟ ਕੀਤੀਆਂ ਗਈਆਂ। ਇਸ ਮੋਕੇ ਕੌਸਲਰ ਰਿੰਪੀ ਕੁਮਾਰ,ਗੁਰਦੁਆਰਾ ਗੁਪਤਸਰ ਸਾਹਿਬ ਮੋਰਿੰਡਾ ਦੇ ਸੇਵਾਦਾਰ ਕੁਲਦੀਪ ਸਿੰਘ,ਗੁਰਭੇਜ ਸਿੰਘ,ਮੇਜਰ ਸਿੰਘ,ਨਗਰ ਕੌਸਲ ਮੋਰਿੰਡਾ ਦੇ ਸੈਨਟਰੀ ਇੰਸਪੈਕਟਰ ਵਰਿੰਦਰ ਸਿੰਘ,ਯੂਥ ਕਾਂਗਰਸੀ ਸਾਮਲ ਸੂਦ,ਰਾਹੁਲ ਸ਼ਰਮਾ,ਠੇਕੇਦਾਰ ਬਲਬੀਰ ਸਿੰਘ ਲਾਲਾ,ਫਾਇਰ ਬਿ੍ਗੇਡ ਗੱਡੀ ਦੇ ਡਰਾਇਵਰ ਕਮਲਜੀਤ ਸਿੰਘ ਤੇ ਮਨਜੀਤ ਸਿੰਘ ਸਹਿਤ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।