ਪ੍ਰਦੀਪ ਭਨੋਟ, ਨਵਾਂਸ਼ਹਿਰ : ਥਾਣਾ ਸਿਟੀ ਨਵਾਂਸ਼ਹਿਰ ਵਿਖੇ ਵੈਜੂ ਰਾਮ ਪੁੱਤਰ ਬਿਸਕੀ ਰਾਮ ਵਾਸੀ ਕਰਿਆਮ ਰੋਡ ਸਾਹਮਣੇ ਭੱਲਾ ਪੈਟਰੋਲ ਪੰਪ ਨਵਾਂਸ਼ਹਿਰ ਨੇ ਦੱਸਿਆ ਕਿ ਬੀਤੀ ਰਾਤ ਉਹ ਕਮਰੇ 'ਚੋਂ ਬਾਹਰ ਆਇਆ ਤਾਂ ਘਰ 'ਚ ਉਸ ਦੀ ਪਤਨੀ ਪ੍ਰਸ਼ੀਲਾ ਦੇਵੀ ਅਤੇ ਬੱਚੇ ਸਨ ਸੌ ਰਹੇ ਸਨ। ਇਸ ਦੌਰਾਨ ਰਾਜ ਕੁਮਾਰ ਉਰਫ ਕਰਨ ਪੁੱਤਰ ਪ੍ਰਤਾਪ ਵਾਸੀ ਝਾਂਸੀ (ਯੂਪੀ) ਜਿਹੜਾ ਸਾਡੇ ਕਮਰੇ ਦੇ ਨਾਲ ਹੀ ਰਹਿੰਦਾ ਸੀ, ਮੋਟਰਸਾਇਕਲ 'ਤੇ ਆਇਆ ਅਤੇ ਉਸ ਦੀ ਨਾਬਾਲਗ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਦਾ ਝਾਂਸਾ ਦੇਕੇ ਨਾਲ ਲੈ ਗਿਆ। ਜਿਸ 'ਤੇ ਪੁਲਿਸ ਵੱਲੋਂ ਰਾਜ ਕੁਮਾਰ 'ਤੇ ਮੁਕਦਮਾ ਦਰਜ ਕਰਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।