ਰਾਜਨ ਮਹਿਰਾ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਿੰਸ ਦੇ ਪ੫ਧਾਨ ਗੁਰਪ੫ੀਤ ਸਿੰਘ ਪਿ੫ੰਸ ਸ਼ਰੀਫਪੁਰਾ ਦੀ ਅਗਵਾਈ ਵਿਚ ਅਹੁਦੇਦਾਰਾਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਪਿ੫ੰਸ ਸ਼ਰੀਫਪੁਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਇੰਚਾਰਜ ਹਲਕਾ ਦੱਖਣੀ ਨੂੰ ਹਲਕੇ ਦਾ ਇੰਚਾਰਜ ਬਣਾਏ ਜਾਣ ਦੇ ਨਾਲ ਅਕਾਲੀ ਦਲ ਦੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਹਲਕਾ ਦੱਖਣੀ 'ਚ ਤਲਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਸ਼੫ੋਮਣੀ ਅਕਾਲੀ ਦਲ ਦੀ ਇਤਿਹਾਸਕ ਜਿੱਤ ਹੋਵੇਗੀ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਿੰਸ ਵੱਲੋਂ ਵੀ ਤਲਬੀਰ ਗਿੱਲ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੫ੋਮਣੀ ਅਕਾਲੀ ਦਲ ਵਿਚ ਲੰਬੇਂ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਅਹੁਦੇਦਾਰਾਂ ਨੂੰ ਪਾਰਟੀ ਵੱਲੋਂ ਪੂਰਾ ਮਾਣ-ਸਨਮਾਨ ਦਿੱਤਾ ਜਾਂਦਾ ਹੈ ਅਤੇ ਪਾਰਟੀ ਦਾ ਹਰ ਇਕ ਅਹੁਦੇਦਾਰ ਲੋਕਾਂ ਦੀ ਸੇਵਾ ਵਿਚ ਹਾਜਰ ਰਹਿੰਦਾ ਹੈ। ਪਿ੫ੰਸ ਨੇ ਕਿਹਾ ਕਿ ਤਲਬੀਰ ਸਿੰਘ ਗਿੱਲ ਬਹੁਤ ਹੀ ਸੁਝਵਾਨ ਤੇ ਚੰਗੀ ਸੋਚ ਵਾਲੇ ਇਨਸਾਨ ਹਨ ਅਤੇ ਉਨ੍ਹਾਂ ਦੀ ਸੋਚ ਹਲਕੇ ਦੇ ਵਿਚ ਹਰ ਇਕ ਅਹੁਦੇਦਾਰ ਨੂੰ ਪਾਰਟੀ ਦੇ ਨਾਲ ਜੋੜ ਕੇ ਚੱਲਣਾ ਹੈ, ਜਿਸ ਦੇ ਤਹਿਤ ਵੱਡੀ ਗਿਣਤੀ 'ਚ ਨੌਜਵਾਨ ਪਾਰਟੀ ਨਾਲ ਜੁੜਦੇ ਹੋਏ ਪਾਰਟੀ ਨੂੰ ਮਜਬੁਤ ਕਰ ਰਹੇ ਹਨ।