ਪੱਤਰ ਪ੍ਰਰੇਰਕ ਬਹਿਰਾਮ : ਬਜ਼ੁਰਗ ਸਾਡੀ ਜਿੰਦਗੀ ਦਾ ਸਰਮਾਇਆ ਹੁੰਦੇ ਹਨ। ਘਰ ਦੇ ਤਾਲੇ, ਸਹੀ ਰਾਹ ਦਸੇਰਾ ਤੇ ਸਾਡੇ ਕਾਮਯਾਬੀ ਦੀ ਕਾਮਨਾ 'ਚ ਵੱਡਾ ਹੱਥ ਵੀ ਮਾਪਿਆਂ ਦਾ ਹੀ ਹੁੰਦਾ ਹੈ। ਬੜੇ ਅਰਮਾਨਾਂ ਨਾਲ ਪਾਲੇ ਪੁੱਤ ਜਦੋਂ ਬਾਪ ਦੇ ਗਲ ਨੂੰ ਹੱਥ ਪਾਉਣ ਤਾਂ ਉਨ੍ਹਾਂ ਦੇ ਸਾਰੇ ਅਰਮਾਨ ਚਕਨਾਚੂਰ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਪੀੜਤ ਬਾਪ ਨੇ ਪੁਲਿਸ ਥਾਣਾ ਬਹਿਰਾਮ 'ਚ ਦਰਜ ਕਰਵਾਇਆ ਗਿਆ।

ਇਸ ਪੀੜਤ ਪਿਤਾ ਨੂੰ ਉਸ ਨੇ ਗੰਭੀਰ ਰੂਪ 'ਚ ਜ਼ਖ਼ਮੀ ਕੀਤਾ, ਜਿਸ ਨੂੰ ਉਸ ਨੇ ਆਪਣੇ ਹੀ ਹੱਥੀਂ ਪਾਲ ਕੇ ਵੱਡਾ ਕੀਤਾ ਸੀ। ਮਿਲੀ ਜਾਣਕਾਰੀ ਅਨੁਸਾਰ ਕੱਟ ਵਾਸੀ ਜੋਗਿੰਦਰ ਪਾਲ ਪੁੱਤਰ ਬੇਲਾ ਰਾਮ ਨੇ ਥਾਣਾ ਬਹਿਰਾਮ 'ਚ ਦਰਜ ਕਰਵਾਏ ਮਾਮਲੇ 'ਚ ਦੱਸਿਆ ਕਿ ਉਸ ਦੇ ਛੋਟੇ ਲੜਕੇ ਅਮਰਜੀਤ ਕੁਮਾਰ ਤੇ ਨੂੰਹ ਰਮਨਦੀਪ ਕੌਰ ਨੇ ਉਸ ਨਾਲ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕੀਤਾ। ਪੁਲਿਸ ਵੱਲੋਂ ਦੋਵਾਂ ਪਤੀ-ਪਤਨੀ ਖ਼ਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ।