ਗੁਰਦੀਪ ਭੱਲੜੀ, ਨੰਗਲ : ਸਿੱਖ ਕੌਮ ਦੇ ਪੰਜਵੇਂ ਤਖਤ ਸ੍ਰੀ ਹਜ਼ੂਰ ਸਾਹਿਬ ਜਾਣ ਲਈ ਉੱਤਰ ਰੇਲਵੇ ਵਲੋਂ ਹਫਤੇ 'ਚ ਇਕ ਦਿਨ ਚਲਣ ਵਾਲੀ ਨੰਗਲ ਡੈਮ -ਨਾਂਦੇੜ ਐਕਸਪ੍ਰੈਸ ਰੇਲ ਗੱਡੀ 22456, 22457 ਦੇ ਰੂਟ ਨੂੰ ਹੁਣ ਹਿਮਾਚਲ ਪ੍ਰਦੇਸ਼ ਦੇ ਅੰਬ ਅੰਦੋਰਾ ਤਕ ਵਧਾ ਦਿੱਤਾ ਗਿਆ ਹੈ। ਹੁਣ ਇਹ ਗੱਡੀ ਅੰਬ ਅੰਦੌਰਾ ਤੋਂ ਚੱਲਿਆ ਕਰੇਗੀ। ਇਸ ਤੋਂ ਪਹਿਲਾ ਇਹ ਗੱਡੀ ਨੰਗਲ ਤੋਂ ਚਲਦੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆ ਨੰਗਲ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਇਹ ਗੱਡੀ ਹਰ ਵੀਰਵਾਰ ਜ਼ਿਲ੍ਹਾ ਊਨਾ ਦੇ ਅਧੀਨ ਆਉਣ ਵਾਲੇ ਸਟੇਸ਼ਨ ਅੰਬ ਇੰਦੋਰਾ ਤੋਂ ਬਾਅਦ ਦੁਪਿਹਰ ਤਿੰਨ ਵਜੇ ਚੱਲਿਆ ਕਰੇਗੀ। ਨੰਗਲ, ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ, ਚੰਡੀਗੜ੍ਹ, ਦਿੱਲੀ ਦੇ ਰਸਤੇ ਹਰ ਸ਼ੁਕਰਵਾਰ 23:45 ਵਜੇ ਨਾਦੇੜ ਸਾਹਿਬ ਪਹੁੰਚਿਆ ਕਰੇਗੀ ਤੇ ਗੱਡੀ ਨੰਬਰ 22457 ਹਰ ਸ਼ਨਿੱਚਰਵਾਰ ਨੂੰ ਸਵੇਰੇ 11 ਵਜੇ ਨਾਂਦੇੜ ਸਾਹਿਬ ਤੋਂ ਇਸੇ ਰਸਤੇ ਹੀ ਵਾਪਸ ਐਤਵਾਰ ਨੂੰ 22:05 ਵਜੇ ਅੰਬ ਅੰਦੌਰਾ ਪਹੁੰਚੇਗੀ। ਇਸ ਗੱਡੀ ਦੇ ਰੂਟ ਨੂੰ ਵਧਾਏ ਜਾਣ ਤੇ ਸੰਗਤਾਂ 'ਚ ਖੁਸ਼ੀ ਦੀ ਲਹਿਰ ਹੈ।

ਰੇਲ ਗੱਡੀ ਦਾ ਰੂਟ ਵਧਾਏ ਜਾਣ ਲਈ ਰੇਲ ਮੰਤਰੀ ਦਾ ਧੰਨਵਾਦ ਕਰਦਿਆ ਹਿਮਾਚਲ ਪ੍ਰਦੇਸ਼ ਸ਼੍ਰੌਮਣੀ ਅਕਾਲੀ ਦਲ ਦੇ ਸੂਬਾ ਇੰਚਾਰਜ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ, ਭਾਜਪਾ ਦੇ ਜ਼ਿਲ੍ਹਾ ਰੂਪਨਗਰ ਦੇ ਪਰਧਾਨ ਜਤਿੰਦਰ ਸਿੰਘ, ਜਥੇਦਾਰ ਰਣਜੀਤ ਸਿੰਘ, ਜਥੇਦਾਰ ਜਗਦੇਵ ਸਿੰਘ, ਗੁਰਦੀਪ ਸਿੰਘ, ਬਲਤੇਜ ਇੰਦਰ ਸਿੰਘ, ਰਵਿੰਦਰ ਮਾਨ, ਕਰਨੈਲ ਸਿੰਘ, ਮਾਸਟਰ ਜਗੀਰ ਸਿੰਘ, ਅਵਤਾਰ ਸਿੰਘ ਤਾਰੀ, ਕਰਨੈਲ ਸਿੰਘ ,ਅਮਰੀਕ ਸਿੰਘ ਬਿਭੌਰ ਸਾਹਿਬ, ਹਰਪ੍ਰੀਤ ਕੋਰ ਸਰਪੰਚ ਬਿਭੌਰ ਸਾਹਿਬ, ਗੁਰਸਿਮਰਤ ਸਿੰਘ, ਜਥੇਦਾਰ ਹਰਪਾਲ ਸਿੰਘ ਸਰਪੰਚ ਭੱਲੜੀ, ਵਰਜੀਤ ਸਿੰਘ ਲੱਕੀ, ਸੁਖਦੇਵ ਸਿੰਘ, ਕਮਲ ਸਿੰਘ ਆਦਿ ਨੇ ਸੰਗਤਾਂ ਨੂੰ ਵਧਾਈ ਦਿੱਤੀ ਹੈ।