ਤਰਲੋਚਨ ਸਿੰਘ, ਸ੍ਰੀ ਅਨੰਦਪੁਰ ਸਾਹਿਬ:

ਐਲੀਮੈਂਟਰੀ ਅਧਿਆਪਕ ਯੂਨੀਅਨ ਪੰਜਾਬ ਦੀ ਇਕਾਈ ਸ੍ਰੀ ਅਨੰਦਪੁਰ ਸਾਹਿਬ ਦੀ ਅਹਿਮ ਮੀਟਿੰਗ ਵਿਕਰਮ ਸ਼ਰਮਾ, ਮਨਜੀਤ ਸਿੰਘ ਰਾਣਾ,ਸੁਸ਼ੀਲ ਕੁਮਾਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਜਥਬੰਦੀ ਵੱਲੋਂ 11 ਅਕਤੂਬਰ ਨੂੰ ਸਿੱਖਿਆ ਭਵਨ ਮੁਹਾਲੀ ਦੇ ਸੂਬਾ ਪੱਧਰੀ ਿਘਰਾਓ ਦੇ ਪੋ੍ਗਰਾਮ ਦੀ ਤਿਆਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਬਿਕਰਮ ਸ਼ਰਮਾਂ ਨੇ ਦੱਸਿਆ ਕਿ ਪੇ-ਕਮਿਸ਼ਨ ਰਿਪੋਰਟ ਲਾਗੂ ਹੋਣ ਤੋਂ ਬਾਅਦ ਬਣੀ ਪੇ ਅਨਾਮਲੀ ਦੂਰ ਕਰਾਉਣ, ਪੇਅ ਫਿਕਸੇਸ਼ਨ ਪੂਰੇ ਪੰਜਾਬ ਵਿੱਚ ਇਕਸਾਰ ਕਰਾਉਣ,ਮਾਸਟਰ ਕਾਡਰ ਪ੍ਰਮੋਸ਼ਨ ਸ਼ੁਰੂ ਕਰਾਉਣ, ਸਿੱਧੀ ਭਰਤੀ ਰਾਹੀਂ ਆਏ ਹੈਡ ਟੀਚਰ, ਸੈਂਟਰ ਹੈੱਡ ਟੀਚਰ ਉਪਰ ਥੋਪੀ ਜਾ ਰਹੀ ਵਿਭਾਗੀ ਟੈਸਟ ਦੀ ਸ਼ਰਤ ਖਤਮ ਕਰਾਉਣ, ਸਾਬਕਾ ਜਿਲ੍ਹਾ ਪ੍ਰਰੀਸ਼ਦ ਅਧਿਆਪਕਾਂ ਦੀ ਜਿਲ੍ਹਾ ਪ੍ਰਰੀਸ਼ਦ ਸਮੇੰ ਦੀ ਸਰਵਿਸ ਖਤਮ ਕਰਨ ਸਬੰਧੀ ਜਾਰੀ ਹੁਕਮ ਵਾਪਸ ਕਰਾਉਣ, ਸਾਬਕਾ ਜਿਲਾ ਪ੍ਰਰੀਸਦ ਅਧਿਆਪਕਾਂ ਦੀ ਆਪਸੀ ਸੀਨੀਅਰਤਾ ਦਰੁੁਸਤ ਕਰਨ,ਜਿਲ੍ਹਾ ਪ੍ਰਸ਼ੀਦ ਸਮੇਂ ਦੇ ਹਰ ਤਰਾਂ ਦੇ ਬਕਾਏ ਜਾਰੀ ਕਰਨ,ਬਦਲੀਆਂ ਦਾ ਪ੍ਰੌਸੈਸ ਪੂਰਾ ਕਰਨ ਆਦਿ ਵਿਭਾਗੀ ਮੰਗਾਂ ਨੂੰ ਪੂਰਾ ਕਰਾਉਣ ਲਈ ਜਥੇਬੰਦੀ ਵੱਲੋਂ 11 ਅਕਤੂਬਰ ਨੂੰ ਸਿੱਖਿਆ ਭਵਨ ਮੁਹਾਲੀ ਦਾ ਿਘਰਾਓ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਜਥੇਬੰਦੀ ਮੰਗਾਂ ਦੇ ਹੱਲ ਲਈ ਪਿਛਲੇ ਕਈ ਮਹੀਨਿਆਂ ਤੋੰ ਕਈ ਵਾਰ ਉੱਚ ਅਧਿਕਾਰੀਆਂ ਅਤੇ ਸਿੱਖਿਆ ਮੰਤਰੀ ਨੂੰ ਮਿਲ ਚੁੱਕੀ ਹੈ ਪਰ ਸਰਕਾਰ ਅਤੇ ਅਫਸਰਸ਼ਾਹੀ ਮਸਲਿਆਂ ਦੇ ਹੱਲ ਲਈ ਸੰਜੀਦਾ ਨਹੀਂ ਹੈ ਜਿਸ ਕਾਰਨ ਜਥੇਬੰਦੀ ਨੂੰ ਐਕਸ਼ਨ ਦੇਣ ਲਈ ਮਜਬੂਰ ਹੋਣਾ ਪਿਆ ਹੈ। ਉਹਨਾਂ ਕਿਹਾ ਇਸ ਪੋ੍ਗਰਾਮ ਵਿੱਚ ਬਲਾਕ ਅਨੰਦਪੁਰ ਸਾਹਿਬ ਜ਼ਲਿ੍ਹਾ ਰੂਪਨਗਰ ਵਿੱਚੋਂ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਅਧਿਆਪਕਾਵਾਂ ਸ਼ਾਮਲ ਹੋਣਗੀਆਂ । ਇਸ ਮੌਕੇ ਸੁਰਿੰਦਰ ਸਿੰਘ ਭਟਨਾਗਰ, ਮਨਜੀਤ ਸੂਦ, ਚਰਨਜੀਤ ਸਿੰਘ ਬੰਗਾ,ਸੁਰਜੀਤ ਸਿੰਘ ਰਾਣਾ, ਸੁਰਿੰਦਰ ਮੱਸੇਵਾਲ,ਜਰਨੈਲ ਸਿੰਘ,ਭੁਪਿੰਦਰ ਸਿੰਘ, ਗਗਨ ਕੁਮਾਰ, ਜਸਵੀਰ ਸਿੰਘ, ਰਾਜ ਕੁਮਾਰ,ਪਵਨ ਕੁਮਾਰ ,ਹਰਜਿੰਦਰ ਸਿੰਘ ,ਅੰਮਿ੍ਤਪਾਲ ਸਿੰਘ ਦਿਓਲ, ਜੋਗਾ ਸਿੰਘ ਮੀਨਾਕਸ਼ੀ ,ਸੁਨੀਤਾ ਦੇਵੀ, ਅਮਰਜੀਤ ਕੌਰ ,ਕੁਲਵਿੰਦਰ,ਸੋਨੀਆ ,ਸੁਮਨ ਬਾਲਾ, ਕੌਰ ,ਗੁਰਜੀਤ ਕੌਰ ਅਧਿਆਪਕ ਹਾਜਰ ਸਨ।