ਇੰਦਰਜੀਤ ਸਿੰਘ ਖੇੜੀ, ਬੇਲਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਸਲਾਬਤਪੁਰ ਦੇ ਹੋਣਹਾਰ ਸਾਬਕਾ ਵਿਦਿਆਰਥੀ ਕੁਲਵਿੰਦਰ ਸਿੰਘ ਪੁੱਤਰ ਸਵਰਗੀ ਡਾ. ਸੁਰਜੀਤ ਸਿੰਘ ਵੱਲੋਂ ਇਰੀਗੇਸ਼ਨ ਵਿਭਾਗ 'ਚ ਬਤੌਰ ਐੱਸਡੀਓ ਪਦਉੱਨਤ ਹੋਣ 'ਤੇ ਸਕੂਲ ਨੰੂ 11 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ। ਸਕੂਲ ਦੀ ਪਿ੍ਰੰਸੀਪਲ ਗੁਰਸ਼ਰਨ ਕੌਰ ਨੇ ਕੁਲਵਿੰਦਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪਿੰਡਾਂ 'ਚ ਅਜਿਹੇ ਦਾਨੀ ਸੱਜਣ ਸਕੂਲਾਂ ਲਈ ਹਰ ਸੰਭਵ ਮੱਦਦ ਕਰਨ ਤਾਂ ਸਰਕਾਰੀ ਸਕੂਲ ਵੀ ਪ੍ਰਰਾਈਵੇਟ ਸਕੂਲਾਂ ਨਾਲੋਂ ਅੱਗੇ ਵੱਧ ਸਕਦੇ ਹਨ। ਪਿੰਡ ਦੇ ਸਰਪੰਚ ਅਮਰਸੰਗਰਾਮ ਸਿੰਘ ਤੇ ਹਰਪਾਲ ਸਿੰਘ ਨੇ ਦੱਸਿਆ ਕਿ ਕੁੁਲਵਿੰਦਰ ਸਿੰਘ ਵੱਲੋਂ ਸਕੂਲ ਤੋਂ ਇਲਾਵਾ ਪਿੰਡ ਦੇ ਗੁਰਦੁਆਰਾ ਸਾਹਿਬ ਲਈ 11 ਹਜ਼ਾਰ ਰੁਪਏ, ਪ੍ਰਰਾਇਮਰੀ ਸਕੂਲ ਲਈ 11 ਹਜ਼ਾਰ ਰੁਪਏ, ਡਿਸਪੈਂਸਰੀ ਲਈ 5100 ਰੁਪਏ, ਸ਼ਮਸ਼ਾਨਘਾਟ ਲਈ 5100 ਰੁਪਏ ਅਤੇ ਸੀਨੀਅਰ ਸਿਟੀਜ਼ਨ ਕੌਂਸਲ ਲਈ 2100 ਰੁਪਏ ਦਾਨ ਵਜੋਂ ਦਿੱਤੇ ਗਏ। ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਭਲਿਆਣ ਦੀ ਸਾਬਕਾ ਕਰਮਚਾਰੀ ਜਸਵੀਰ ਕੌਰ ਵੱਲੋਂ ਵੀ ਸਕੂਲ ਨੰੂ 11 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ। ਇਸ ਮੌਕੇ ਸਤਨਾਮ ਸਿੰਘ, ਜਗਤਾਰ ਸਿੰਘ ਫਿਰੋਜ਼ਪੁਰ, ਬਲਜਿੰਦਰ ਸਿੰਘ ਸ਼ਾਂਤਪੁਰ, ਰਵਿੰਦਰ ਸਿੰਘ ਰਵੀ, ਰਾਜਵਿੰਦਰ ਸਿੰਘ, ਜੁਝਾਰ ਕੌਰ, ਸ਼ਿਲਪੀ ਗੁਪਤਾ ਅਤੇ ਧਰਮਿੰਦਰ ਕੌਰ ਆਦਿ ਹਾਜ਼ਰ ਸਨ।