ਸੁਰਿੰਦਰ ਸਿੰਘ ਸੋਨੀ, ਅਨੰਦਪੁਰ ਸਾਹਿਬ : ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਮੁਤਾਬਕ ਅਤੇ ਸਰਕਲ ਵਰਕਿੰਗ ਦੇ ਹੋਏ ਫੈਸਲੇ ਮੁਤਾਬਕ ਅੱਜ ਇੱਥੇ ਮੰਡਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਜਲੀ ਮੁਲਾਜ਼ਮਾਂ ਦੀਆਂ ਭਖਵੀਆਂ ਮੰਗਾਂ ਮਨਵਾਉਣ ਦੇ ਲਈ ਪਾਵਰਕਾਮ ਮੈਨੇਜਮੈਂਟ ਦਾ ਅਰਥੀ ਫੂਕ ਰੋਸ ਧਰਨਾ ਦਿੱਤਾ ਗਿਆ। ਜਿਸ ਦੀ ਪ੍ਰਧਾਨਗੀ ਮੰਡਲ ਪ੍ਰਧਾਨ ਤਰਸੇਮ ਲਾਲ ਵੱਲੋਂ ਕੀਤੀ ਗਈ ਅਤੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪਟਿਆਲਾ ਸਰਕਲ ਤੋਂ ਡਿਸਮਿਸ ਕੀਤੇ ਆਗੂਆਂ ਨੂੰ ਬਹਾਲ ਕੀਤਾ ਜਾਵੇ। ਬਿਜਲੀ ਮੁਲਾਜ਼ਮਾਂ ਦੇ ਸਕੇਲ ਦੋ ਧਿਰੀ ਗੱਲਬਾਤ ਰਾਹੀਂ ਸੋਧੇ ਜਾਣ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਨਵੇਂ ਭਰਤੀ ਹੋਏ ਸਹਾਇਕ ਲਾਈਨਮੈਨਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਿਕ ਪੂਰੀ ਤਨਖ਼ਾਹ ਦੇਣ, ਸੀ ਐੱਚ ਬੀ ਦੇ ਕਾਮਿਆਂ ਦੀਆਂ ਰੁਕੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ, ਬਿਜਲੀ ਸੋਧ ਬਿੱਲ 2018 ਰੱਦ ਕਰਨ, ਪਾਵਰਕੌਮ ਅੰਦਰ ਠੇਕੇਦਾਰੀ ਅਤੇ ਆਊਟਸੋਰਸਿੰਗ ਸਿਸਟਮ ਬੰਦ ਕਰਨ ਅਤੇ ਕੰਮ ਭਾਰ ਮੁਤਾਬਿਕ ਪੋਸਟਾਂ ਦੀ ਰਚਨਾ ਕਰਕੇ ਸਾਰੇ ਕੰਮ ਮਹਿਕਮਾਨਾ ਤੌਰ ਤੇ ਕਰਵਾਏ ਜਾਣ ਪਾਵਰਕਾਮ ਅੰਦਰ ਪੱਕੀ ਭਰਤੀ ਚਾਲ ਕਰਨ ਦੀ ਮੰਗ ਕੀਤੀ।

ਧਰਨੇ ਦੀ ਹਮਾਇਤ ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਬੀਬੀਐੱਮਬੀ ਵਰਕਰ ਯੂਨੀਅਨ ਅਤੇ ਜੰਗਲਾਤ ਵਰਕਰ ਯੂਨੀਅਨ ਵੱਲੋਂ ਕੀਤੀ ਗਈ । ਅੱਜ ਦੇ ਇਸ ਧਰਨੇ ਵਿੱਚ ਸੂਬਾ ਕੈਸ਼ੀਅਰ ਸੰਤੋਖ ਸਿੰਘ , ਜ਼ੋਨਲ ਆਗੂ ਬਲਜਿੰਦਰ ਪੰਡਤ, ਮੱਖਣ ਕਾਲਸ, ਕਪਲ ਮਹਿੰਦਲੀ, ਚੇਤ ਰਾਮ, ਬਲਦੇਵ ਕੁਮਾਰ, ਮੰਗਤ ਰਾਮ,ਬਲਵੰਤ ਸਿੰਘ, ਕਮਲ ਸਿੰਘ, ਈਸ਼ਵਰ ਸਿੰਘ, ਸਰਕਲ ਆਗੂ ਰਾਮ ਕਿ੍ਸ਼ਨ ਬੈਂਸ, ਜਸਪਾਲ ਕੁਮਾਰ ਕੋਟਲਾ, ਜਸਵੀਰ ਸਿੰਘ, ਹਰਭਜਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਜੇਕਰ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੁੱਚੇ ਬਿਜਲੀ ਕਾਮੇ 6 ਜਨਵਰੀ ਨੂੰ ਪਰਿਵਾਰਾਂ ਸਮੇਤ ਪਟਿਆਲਾ ਹੈੱਡ ਆਿਫ਼ਸ ਦੇ ਸਾਹਮਣੇ ਧਰਨਾ ਮੁਜ਼ਾਹਰਾ ਕਰਨਗੇ।