ਸਟਾਫ ਰਿਪੋਰਟਰ,ਰੂਪਨਗਰ : ਸ਼ਹਿਰ ਦੀ ਗਾਰਡਨ ਕਲੋਨੀ ਵਿਖੇ ਕੱਪੜੇ ਸੁਕਾਉਣ ਵਾਲੀ ਤਾਰ ਵਿਚ ਬਿਜਲੀ ਦਾ ਕਰੰਟ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮਿ੍ਤਕ ਦੀ ਪਹਿਚਾਣ ਪ੍ਰਰੇਮ ਸਾਗਰ (35) ਪੁੱਤਰ ਰਾਮ ਬੋਧ ਵਾਸੀ ਗੋਰਖ਼ਪੁਰ (ਉੱਤਰ ਪ੍ਰਦੇਸ਼) ਤੇ ਹਾਲ ਵਾਸੀ ਗਾਰਡਨ ਕਾਲੋਨੀ ਰੂਪਨਗਰ ਵਜੋਂ ਹੋਈ ਹੈ ਉਸ ਦੇ ਭਰਾ ਜੈ ਹਿੰਦ ਨੇ ਦੱਸਿਆ ਉਸ ਦਾ ਭਰਾ ਕਮਰੇ ਤੋਂ ਬਾਹਰ ਕੱਪੜੇ ਧੋ ਕੇ ਸੁਕਾਉਣ ਲਈ ਜਿਵੇਂ ਹੀ ਤਾਰ 'ਤੇ ਪਾਏ ਤਾਂ ਉਸ ਵਿਚ ਬਿਜਲੀ ਦਾ ਕਰੰਟ ਆ ਗਿਆ ਤੇ ਉਸ ਦਾ ਭਰਾ ਉਨਾਂ ਗਿੱਲੇ ਕੱਪੜਿਆਂ ਵਿਚ ਹੀ ਚਿਪਕ ਗਿਆ ਕੁੱਝ ਦੇਰ ਬਾਅਦ ਉਸ ਦੇ ਸਾਥੀਆਂ ਵਲੋਂ ਉਸ ਨੂੰ ਕਿਸੇ ਤਰੀਕੇ ਨਾਲ ਬਿਜਲੀ ਦੇ ਕਰੰਟ ਤੋਂ ਛੁਡਵਾ ਕਿ ਸਿਵਲ ਹਸਪਤਾਲ ਰੂਪਨਗਰ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵਲੋਂ ਮਿ੍ਤਕ ਐਲਾਨ ਦਿੱਤਾ ਗਿਆ ਜਾਣਕਾਰੀ ਦੇ ਅਨੁਸਾਰ ਪ੍ਰਰੇਮ ਸਾਗਰ ਟਾਈਲ ਮਾਰਬਲ ਲਗਾਉਣ ਦੇ ਮਿਸਤਰੀ ਵਜੋਂ ਕੰਮ ਕਰਦਾ ਸੀ ਪੋਸਟ ਮਾਰਟਮ ਉਪਰੰਤ ਲਾਸ਼ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਲਾਸ਼ ਨੂੰ ਲੈ ਕੇ ਆਪਣੇ ਸ਼ਹਿਰ ਗੋਰਖ਼ਪੁਰ ਨੂੰ ਰਵਾਨਾ ਹੋ ਗਏ