ਸਰਬਜੀਤ ਸਿੰਘ, ਰੂਪਨਗਰ :

ਰੋਪੜ ਵਿਖੇ ਤਿੰਨ ਅਲੱਗ ਅਲੱਗ ਸਥਾਨਾਂ 'ਤੇ ਦੁਸਹਿਰਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸ੍ਰੀ ਰਾਮ ਲੀਲ੍ਹਾ ਮੈਦਾਨ ਰੋਪੜ, ਗਿਆਨੀ ਜ਼ੈਲ ਸਿੰਘ ਨਗਰ ਦੀ ਮੁੱਖ ਪਾਰਕਿੰਗ ਸਥਾਨ ਅਤੇ ਪਾਵਰ ਕਾਲੋਨੀ ਮੈਦਾਨ ਵਿਖੇ ਰਾਵਣ ਦੇ ਪੁਤਲੇ ਫੂਕੇ ਗਏ। ਸ਼ਹਿਰ ਦਾ ਮੁੱਖ ਦੁਸਹਿਰਾ ਸਮਾਗਮ ਗਿਆਨੀ ਜ਼ੈਲ ਸਿੰਘ ਨਗਰ ਦੀ ਮੁੱਖ ਪਾਰਕਿੰਗ ਸਥਾਨ 'ਤੇ ਮਨਾਇਆ ਗਿਆ। ਦੁਸਹਿਰੇ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇੇ ਭਗਵਾਨ ਸ੍ਰੀ ਰਾਮ ਚੰਦਰ ਜੀ ਵਲੋਂ ਦਿੱਤੀਆਂ ਸਿੱਖਿਆਵਾਂ ਅਨੁਸਾਰ ਚੱਲਣ ਦੀ ਲੋਕਾਂ ਨੁੰੂ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਲੋਕਾਂ ਨੂੰ ਸੱਚ ਦੇ ਮਾਰਗ 'ਤੇ ਚੱਲਣ ਦੀ ਪੇ੍ਰਨਾ ਦਿੱਤੀ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਹਮੇਸ਼ਾਂ ਅੱਗੇ ਰਹਿਣ ਲਈ ਪ੍ਰਰੇਰਿਤ ਕੀਤਾ। ਰਾਣਾ ਨੇ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਤਿਉਹਾਰਾਂ ਨੂੰ ਮਿਲਕੇ ਮਨਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰਬੰਧਕਾਂ ਵਲੋਂ ਸਪੀਕਰ ਰਾਣਾ ਕੇਪੀ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੋਹਣ ਲਾਲ, ਉਪ ਪ੍ਰਧਾਨ ਉਦੇ ਵਰਮਾ, ਐਡਵੋਕੇਟ ਅਰੋੜਾ, ਹੇਮੰਤ ਕਪਿਲਾ, ਗੁਰਮੀਤ ਸਿੰਘ ਰਾਏ, ਅਸ਼ੋਕ ਕੁਮਾਰ ਬੱਗਾ, ਸੋਨੂ ਬਹਿਲ, ਭਰਤ ਵਾਲੀਆ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ, ਪੰਜਾਬ ਕਾਂਗਰਸ ਸਕੱਤਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਸੀਨੀਅਰ ਕਾਂਗਰਸੀ ਰਮੇਸ਼ ਗੋਇਲ, ਸਿਟੀ ਪ੍ਰਧਾਨ ਸਤਿੰਦਰ ਨਾਗੀ, ਐਡਵੋਕੇਟ ਡੀਐਸ ਦਿਉਲ, ਐਡਵੋਕੇਟ ਜੇਪੀਐਸ ਢੇਰ, ਕੌਂਸਲਰ ਪੋਮੀ ਸੋਨੀ, ਕੌਂਸਲਰ ਅਸ਼ੋਕ ਵਾਹੀ, ਐਡਵੋਕੇਟ ਅਮਿੰਦਰਪ੍ਰਰੀਤ ਸਿੰਘ ਬਾਵਾ, ਜਗਦੀਸ਼ ਚੰਦਰ ਕਾਜਲਾ, ਡਾ.ਗੁਰਿੰਦਰਪਾਲ ਬਿੱਲਾ, ਸ਼ਿਵ ਦਿਆਲ ਚੌਹਾਨ, ਸੰਦੀਪ ਜੋਸ਼ੀ, ਜਰਨੈਲ ਸਿੰਘ ਭਾਓਵਾਲ, ਪ੍ਰਰੇਮ ਸਿੰਘ ਡੱਲਾ, ਕਰਮ ਸਿੰਘ ਡੱਲਾ, ਬੋਬੀ ਚੌਹਾਨ ਆਦਿ ਮੌਜੂਦ ਸਨ।

------

ਸ਼੍ਰੀ ਰਾਮਲੀਲ੍ਹਾ ਮੈਦਾਨ 'ਚ ਫੂਕਿਆ ਰਾਵਣ ਦਾ ਪੁਤਲਾ

ਸ੍ਰੀ ਰਾਮਲੀਲਾ ਮੈਦਾਨ ਵਿਖੇ ਸ੍ਰੀ ਸਰਵ ਧਰਮ ਰਾਮ ਲੀਲਾ ਕਮੇਟੀ ਵਲੋਂ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰਾਵਣ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸ੍ਰੀ ਰਾਮ ਲੀਲਾ ਮੰਚਨ ਦੇ ਆਖਰੀ ਦਿਨ ਰਾਵਣ ਦਾ ਵਧ ਕਰਨ ਦਾ ਦਿ੍ਸ਼ ਪੇਸ਼ ਕੀਤਾ ਗਿਆ ਅਤੇ ਕਲਾਕਾਰਾਂ ਨੇ ਰਾਮਲੀਲ੍ਹਾ ਦਾ ਮੰਚਨ ਬਹੁਤ ਬਾਖੂਬੀ ਨਾਲ ਨਿਭਾਇਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ, ਸਾਬਕਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵੱਡੀ ਗਿਣਤੀ 'ਚ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਮਦਨ ਮੋਹਨ ਮਿੱਤਲ ਅਤੇ ਡਾ.ਦਲਜੀਤ ਸਿੰਘ ਚੀਮਾ ਨੇ ਦੁਸਹਿਰੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ, ਕੌਂਸਲਰ ਰਚਨਾ ਲਾਂਬਾ, ਕੌਂਸਲਰ ਹਰਮਿੰਦਰਪਾਲ ਸਿੰਘ ਵਾਲੀਆ, ਰਾਜੇਸ਼ਵਰ ਜੈਨ ਰਾਜੂ, ਕੌਂਸਲਰ ਰਮਨ ਜਿੰਦਲ, ਰਾਮਲੀਲਾ ਕਮੇਟੀ ਦੇ ਪ੍ਰਧਾਨ ਮਨੋਹਰ ਲਾਲ ਕਪੂਰ, ਜਨਰਲ ਸਕੱਤਰ ਅਸ਼ਵਨੀ ਕੁਮਾਰ, ਕੈਸ਼ੀਅਰ ਐਡਵੋਕੇਟ ਵਰੁਣ ਗਰਗ, ਸੀਨੀ. ਉਪ ਪ੍ਰਧਾਨ ਰਾਜੇਸ਼ਵਰ ਜੈਨ, ਉਪ ਪ੍ਰਧਾਨ ਭਰਤ ਸਿੰਘ, ਚੀਫ ਡਾਇਰੈਕਟਰ ਰਾਕੇਸ਼ ਸਹਿਗਲ, ਸਟੇਜ ਸੈਕਟਰੀ ਨਵਦੀਪ ਚੌਹਾਨ ਆਦਿ ਹਾਜ਼ਰ ਸਨ।

-----

ਪਾਵਰ ਕਾਲੋਨੀ ਵਿਖੇ ਦੁਸਹਿਰਾ ਮਨਾਇਆ

ਇਸੇ ਤਰ੍ਹਾਂ ਪਾਵਰ ਕਾਲੋਨੀ ਵਿਖੇ ਸ਼੍ਰੀ ਰਾਮਲੀਲ੍ਹਾ ਕਮੇਟੀ ਵਲੋਂ ਰਾਵਣ, ਮੇਘਨਾਥ ਤੇ ਕੁੰਭਕਰਣ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ, ਡਾ.ਅਮਰਿੰਦਰ ਸਿੰਘ ਗਿੱਲ ਵਲੋਂ ਰਾਵਣ ਦੇ ਪੁਤਲੇ ਨੂੰ ਅੱਗ ਲਗਾਉਣ ਦੀ ਰਸਮ ਨਿਭਾਈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ, ਕੌਂਸਲਰ ਮਨਜਿੰਦਰ ਸਿੰਘ ਧਨੋਆ, ਕੌਂਸਲਰ ਬੀਬੀ ਹਰਜੀਤ ਕੌਰ, ਕੌਂਸਲਰ ਕਰਨੈਲ ਸਿੰਘ ਤੰਬੜ, ਸਾਬਕਾ ਕੌਂਸਲਰ ਵੇਦ ਪ੍ਰਕਾਸ਼ ਆਦਿ ਮੌਜੂਦ ਸਨ।