ਜੋਗਿੰਦਰ ਰਾਣਾ, ਸ੍ਰੀ ਕੀਰਤਪੁਰ ਸਾਹਿਬ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਏ ਮਿਸ਼ਨ ਫ਼ਤਿਹ ਤਹਿਤ ਸਿਹਤ ਵਿਭਾਗ ਵੱਲੋਂ ਪੂਰੀ ਮਿਹਨਤ ਅਤੇ ਲਗਨ ਨਾਲ ਕੋਰੋਨਾ ਨੂੰ ਹਰਾਉਣ ਦੇ ਯਤਨ ਜਾਰੀ ਹਨ। ਸ੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ. ਚਰਨਜੀਤ ਕੁਮਾਰ ਦੀ ਅਗਵਾਈ ਵਿਚ ਡਾਕਟਰ ਅਤੇ ਸਮੁੱਚਾ ਪੈਰਾ ਮੈਡੀਕਲ ਸਟਾਫ ਲੋਕਾਂ ਨੁੰ ਕੋਵਿਡ ਦੀਆ ਸਾਵਧਾਨੀਆਂ ਮਾਸਕ ਪਾਉਣਾ, ਵਾਰ ਵਾਰ ਹੱਥ ਧੋਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਬਾਰੇ ਪ੍ਰਰੇਰਿਤ ਕਰ ਰਹੇ ਹਨ।

ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਸਿਹਤ ਵਿਭਾਗ ਦੀ ਟੀਮ ਡਾ. ਰਣਬੀਰ ਸਿੰਘ, ਡਾ ਆਸ਼ੂਤੋਸ਼ ਤੇ ਸੀਐਚਓ ਰਾਜਪ੍ਰਰੀਤ ਕੌਰ, ਸੀਐਚਓ ਅਰਵਿੰਦਰ ਕੌਰ ਵਲੋ ਪਿੰਡ ਕੋਟਲਾ ਪਾਵਰ ਹਾਊਸ ਦੇ 44 ਅਤੇ ਸ੍ਰੀ ਅਨੰਦਪੁਰ ਸਾਹਿਬ ਦੇ 32 ਕੋਵਿਡ ਸੈਪਲਾਂ ਦੀ ਕੁਲੈਕਸ਼ਨ ਕੀਤੀ ਗਈ। ਜਿਸ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਉਪ ਮੰਡਲ ਮੈਜਿਸਟਰੇਟ ਦਫ਼ਤਰ ਦੇ 15 ਮੁਲਾਜ਼ਮ ਹਨ ਇਸ ਦੇ ਨਾਲ ਹੀ ਲੋਕਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜਦੋ ਤੱਕ ਕੋਵਿਡ ਦੇ ਇਲਾਜ ਲਈ ਕੋਈ ਢੁਕਵੀ ਦਵਾਈ ਨਹੀ ਬਣਦੀ ਉਸ ਸਮੇਂ ਤਕ ਸਾਵਧਾਨੀ ਅਤੇ ਪ੍ਰਹੇਜ਼ ਹੀ ਇਸ ਦਾ ਇਲਾਜ ਹੈ। ਇਸ ਲਈ ਹਰ ਤਰ੍ਹਾਂ ਂ ਨਾਲ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ਬੱਚਿਆਂ ਅਤੇ ਬਜ਼ੁਰਗਾਂਂ ਨੂੰ ਬਿਨਾ ਕਿਸੇ ਜ਼ਰੂਰੀ ਕੰਮ ਤੋਂ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਅਤੇ ਆਪਣੇ ਘਰ ਦੇ ਆਲੇ ਦੁਆਲੇ ਵੀ ਵਿਸ਼ੇਸ਼ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਸੁਰਿੰਦਰਪਾਲ ਸਿੰਘ, ਸੁਰਭੀ ਸ਼ਰਮਾਂ, ਜਸਪ੍ਰਰੀਤ ਕੌਰ, ਚੰਦਰ ਮੋਹਨ, ਵਿਕਾਸ ਕੁਮਾਰ, ਸੁੱਚਾ ਸਿੰਘ, ਸੁਰਜੀਤ ਸਿੰਘ, ਬਲਵੀਰ ਸਿੰਘ, ਯਸ਼ਪਾਲ, ਸਿਕੰਦਰ ਸਿੰਘ, ਸੁਖਦੀਪ ਸਿੰਘ, ਸੁਰਿੰਦਰ ਸਿੰਘ, ਭਵਨਪ੍ਰਰੀਤ ਕੌਰ, ਰਵਿੰਦਰ ਸਿੰਘ, ਬਲਜਿੰਦਰ ਕੌਰ, ਨੀਸ਼ਾ, ਸਰਪੰਚ ਜਗਦੀਸ਼ ਰਾਮ ਆਦਿ ਮੌਜੂਦ ਸਨ।