ਜੋਲੀ ਸੂਦ, ਮੋਰਿੰਡਾ : ਪਿੰਡ ਮੁੰਡੀਆਂ ਨਿਵਾਸੀਆਂ ਵੱਲੋ ਸਹਿਕਾਰੀ ਖੰਡ ਮਿੱਲ ਮੋਰਿੰਡਾ ਦੇ ਨਿਰਵਿਰੋਧ ਡਾਇਰੈਕਟਰ ਚੁਣੇ ਜਾਣ 'ਤੇ ਸ਼ੋ੍ਮਣੀ ਅਕਾਲੀ ਦਲ 1920 ਯੂਥ ਵਿੰਗ ਪੰਜਾਬ ਦੇ ਸੀ. ਮੀਤ ਪ੍ਰਧਾਨ ਸੁਖਵਿੰਦਰ ਸਿੰਘ ਮੁੰਡੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਸਬੰਧੀ ਮਹਿਕ ਪੰਜਾਬ ਦੀ ਕਲੱਬ ਮੁੰਡੀਆਂ ਦੇ ਪ੍ਰਧਾਨ ਜਸਮੇਰ ਸਿੰਘ ਅਤੇ ਅਕਾਲੀ ਦਲ 1920 ਦੇ ਆਗੂ ਸੇਵਾ ਸਿੰਘ ਮੁੰਡੀਆਂ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਮੋਰਿੰਡਾ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਹੋਈ ਚੋਣ ਵਿੱਚ ਸੁਖਵਿੰਦਰ ਸਿੰਘ ਮੁੰਡੀਆਂ ਨੂੰ ਜੋਨ ਨੰਬਰ 10 ਤੋਂ ਨਿਰਵਿਰੋਧ ਡਾਇਰੈਕਟਰ ਚੁਣਿਆ ਗਿਆ ਹੈ। ਜਿਸਦੇ ਚਲਦਿਆਂ ਪਿੰਡ ਵਾਸੀਆਂ ਵੱਲੋ ਸੁਖਵਿੰਦਰ ਸਿੰਘ ਮੁੰਡੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਮਿੱਲ ਦੇ ਨਵੇਂ ਚੁਣੇ ਡਾਇਰੈਕਟਰ ਸੁਖਵਿੰਦਰ ਸਿੰਘ ਮੁੰਡੀਆਂ ਨੇ ਸ਼ੋ੍ਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਦੁੱਮਣਾ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਸ਼ੂਗਰ ਮਿੱਲ ਨੂੰ ਬੁਲੰਦੀਆਂ 'ਤੇ ਲੈ ਕੇ ਜਾਣ ਲਈ ਤਨੋ-ਮਨੋ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਰਦਾਸ ਸਿੰਘ ਦੁੱਮਣਾ, ਨੰਬਰਦਾਰ ਭਾਗ ਸਿੰਘ, ਲਾਭ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਜੀਤ ਸਿੰਘ ਮੁੰਡੀਆਂ,ਭੁਪਿੰਦਰ ਸਿੰਘ,ਸੁਖਵਿੰਦਰ ਸਿੰਘ ਰਿੰਕੂ,ਕੇਸਰ ਸਿੰਘ, ਚਮਨਪ੍ਰਰੀਤ ਸਿੰਘ,ਮਨਦੀਪ ਸਿੰਘ,ਮਿੰਹਦਰ ਸਿੰਘ,ਸੋਹਣ ਸਿੰਘ,ਸਵਰਨ ਸਿੰਘ,ਅਮਰਜੀਤ ਸਿੰਘ,ਲਾਲੀ ਮੁੰਡੀ,ਬੋਬੀ, ਜੱਸਾ,ਭਰਪੂਰ ਸਿੰਘ ਆਦਿ ਹਾਜ਼ਰ ਸਨ।