.ਸਟਾਫ ਰਿਪੋਰਟਰ,ਰੂਪਨਗਰ : ਨੌਜਵਾਨ ਸਮਾਜਸੇਵੀ ਵਿੱਕੀ ਧੀਮਾਨ ਘਨੌਲੀ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੇ ਨੌਜਵਾਨਾਂ ਦੇ ਸਾਥ ਨਾਲ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਗੁਰਦੁਆਰਾ ਪਾਤਸ਼ਾਹੀ ਨੌਵੀਂ ਘਨੌਲੀ ਤੋਂ ਪੀਜੀਆਈ ਚੰਡੀਗੜ੍ਹ ਲਈ ਲੰਗਰ ਲੈ ਕੇ ਗਏ। ਉਨ੍ਹਾਂ ਦੱਸਿਆ ਕਿ ਦੋ ਬੇਰੁਜ਼ਗਾਰ ਵਿਅਕਤੀ ਆਏ ਸਨ, ਇੱਕ ਅੰਗਹੀਣ ਵਿਅਕਤੀ ਜਿਸ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਸਨ ਉਸ ਨੂੰ ਟ੍ਰਾਈ ਸਾਈਕਲ ਦੀ ਲੋੜ ਸੀ ਉਸ 'ਤੇ ਪੈਂਚਰ ਲਗਾਉਂਦਾ ਹੈ। ਉਹ ਦੂਜਾ ਬੇਰੁਜ਼ਗਾਰ ਵਿਅਕਤੀ ਉਸ ਨੂੰ ਰੇਹੜੀ ਦੇ ਕੇ ਆਪਣੇ ਪੈਰਾਂ 'ਤੇ ਖੜਨ ਲਈ ਪ੍ਰਰੇਰਿਤ ਕੀਤਾ ਗਿਆ। ਇਸ ਮੌਕੇ ਸਮਾਜਸੇਵੀ ਵਿੱਕੀ ਧੀਮਾਨ ਘਨੌਲੀ, ਗੁਰਦੁਆਰਾ ਸਾਹਿਬ ਘਨੌਲੀ ਦੇ ਸਾਬਕਾ ਪ੍ਰਧਾਨ ਮਨਪ੍ਰਰੀਤ ਸਿੰਘ,ਪੰਕਜ ਸ਼ਰਮਾ, ਯੋਗਾ ਸਿੰਘ, ਰਾਮ ਆਸਰਾ, ਗੁਰਚਰਨ ਸਿੰਘ ਚੰਨੀ, ਸੁਖਦੇਵ ਸਿੰਘ, ਬਖਸ਼ੀਸ਼ ਸਿੰਘ, ਹਰਵਿੰਦਰ ਸਿੰਘ, ਰਵੀ ਸੂਦ, ਅਵਤਾਰ ਸਿੰਘ ਭਮੱਕੜ , ਅਜੈਬ ਸਿੰਘ, ਗੋਲਡੀ ਗੋਲੀਆਂ, ਹਰਪਿੰਦਰ ਸਿੰਘ ਗੋਲੂ, ਬੰਤ ਲੈਰਾਂ, ਤੇਜਾ ਸਿੰਘ, ਜਸਕਰਨ ਜੱਸੀ, ਦਲੀਪ ਕੁਮਾਰ ਆਦਿ ਮੌਜੂਦ ਸਨ।