ਸਟਾਫ ਰਿਪੋਰਟਰ,ਰੂਪਨਗਰ : ਹੜ੍ਹ ਪ੍ਰਭਾਵਿਤ ਪਿੰਡ ਫੂਲ ਵਿਖੇ ਪ੍ਰਭਾਵਿਤ ਲੋਕਾਂ ਨੂੰ ਬਾਬਾ ਹਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਸਤਨਾਮ ਜੀ ਨੰਗਲ ਚੌਕ ਰੋਪੜ ਵਾਲਿਆਂ ਦੀ ਅਗਵਾਈ ਹੇਠ ਮੰਜੇ ਬਿਸਤਰੇ ਤੇ ਹੋਰ ਸਾਮਾਨ ਵੰਡਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਾਬਾ ਹਰਦੀਪ ਸਿੰਘ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡ ਫੂਲ ਵਿਖੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਸੀ ਤੇ ਗੁਰਦੁਆਰਾ ਸਾਹਿਬ ਸਨੀ ਇਨਕਲੇਵ ਖਰੜ ਦੇ ਪ੍ਰਧਾਨ ਅਮਰ ਸਿੰਘ ਗਿੱਲ, ਉਪ ਪ੍ਰਧਾਨ ਰਜਿੰਦਰ ਸਿੰਘ, ਕੈਪਟਨ ਦਵਿੰਦਰ ਸਿੰਘ, ਸੈਕਟਰੀ ਕੁਲਦੀਪ ਸਿੰਘ, ਕੈਸ਼ੀਅਰ ਹਰਮਿੰਦਰ ਸਿੰਘ ਦੇ ਸਹਿਯੋਗ ਨਾਲ 100 ਮੰਜੇ ਬਿਸਤਰੇ ਤੇ ਹੋਰ ਜ਼ਰੂਰੀ ਸਾਮਾਨ ਲੋਕਾਂ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਨੁਕਸਾਨ ਹੋਣ ਕਰਕੇ ਲੋਕਾਂ ਕੋਲ ਕੁਝ ਵੀ ਵਰਤਣਯੋਗ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ 'ਚ ਵੀ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇਗੀ।