ਸਟਾਫ ਰਿਪੋਰਟਰ, ਰੂਪਨਗਰ : ਨਗਰ ਕੌਂਸਲ ਵੱਲੋਂ ਸ਼ਹਿਰ ਦੇ ਬਾਜ਼ਾਰਾਂ 'ਚ ਐੱਲਈਡੀ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਜਿਸ ਦਾ ਉਦਘਾਟਨ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕੀਤਾ। ਇਸ ਮੌਕੇ ਮੱਕੜ ਨੇ ਦੱਸਿਆ ਕਿ ਬਤੌਰ ਵਪਾਰ ਮੰਡਲ ਪ੍ਰਧਾਨ ਉਨ੍ਹਾਂ ਦਾ ਇਹ ਸੁਪਨਾ ਸੀ ਕਿ ਸ਼ਹਿਰ ਦੇ ਸਾਰੇ ਬਾਜ਼ਾਰਾਂ 'ਚ ਰੌਸ਼ਨੀ ਦਾ ਸਹੀ ਪ੍ਰਬੰਧ ਹੋਵੇ ਤਾਂ ਹੀ ਸ਼ਹਿਰ 'ਚ ਚੋਰੀਆਂ ਵਗੈਰਾ ਨਾ ਹੋਣ, ਜੋ ਕਿ ਉਨ੍ਹਾਂ ਦੇ ਸਾਥੀ ਕੌਂਸਲਰ ਦੇ ਸਹਿਯੋਗ ਨਾਲ ਪੂਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਰਾਜੈਕਟ ਅਧੀਨ ਸ਼ਹਿਰ ਦੇ ਮੇਨ ਬਾਜ਼ਾਰ, ਸ਼ੇਖਾਂ ਬਾਜ਼ਾਰ, ਗਾਂਧੀ ਚੌਂਕ, ਚੂੜੀ ਬਾਜ਼ਾਰ, ਕਿਤਾਬ ਬਾਜ਼ਾਰ, ਪ੍ਰਤਾਪ ਬਾਜ਼ਾਰ, ਡਾਕਘਰ ਰੋਡ ਆਦਿ 'ਤੇ 150 ਅੱੈਲਈਡੀ ਲਾਈਟਾਂ ਲਗਾਈਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲਗਭਗ 88 ਲੱਖ ਰੁਪਏ ਦੀ ਲਾਗਤ ਨਾਲ ਵੋਡਾਫੋਨ ਦਫਤਰ ਤੋਂ ਰੋਪੜ-ਜਲੰਧਰ ਬਾਈਪਾਸ ਤੇ ਮਾਧੋਦਾਸ ਕਾਲੋਨੀ ਤੋਂ ਟਿਊਬਵੈੱਲ ਬੜੀ ਹਵੇਲੀ ਤਕ, ਡੀਏਵੀ ਸਕੂਲ ਰੋਡ, ਗਊਸ਼ਾਲਾ ਰੋਡ, ਕਾਲਜ ਰੋਡ ਤੋਂ ਆਈਆਈਟੀ ਰੋਡ ਅਤੇ ਬਾਈਪਾਸ ਪੁਲ਼ ਤਕ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸਟਰੀਟ ਲਾਈਟ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਭਜਨ ਚੰਦ, ਸਟਰੀਟ ਲਾਈਟ ਇੰਚਾਰਜ ਓਮ ਪ੍ਰਕਾਸ਼, ਮੁਕੇਸ਼ ਮਹਾਜਨ, ਰਾਜੇਸ਼ਵਰ ਜ਼ੈਨ, ਕੌਂਸਲਰ ਮਨਜਿੰਦਰ ਸਿੰਘ ਧਨੋਆ ਅਤੇ ਪਿ੍ਰੰਸੀਪਲ ਰਣਜੀਤ ਸਿੰਘ ਸੰਧੂ ਹਾਜ਼ਰ ਸਨ।