ਸਰਬਜੀਤ ਸਿੰਘ, ਰੂਪਨਗਰ : ਜ਼ਿਲ੍ਹਾ ਕਾਨੂਨੀ ਸੇਵਾਵਾਂ ਅਥਾਰਟੀ ਰੂਪਨਗਰ ਦੇ ਚੇਅਰਮੈਨ ਕਮ ਸੈਸ਼ਨ ਜੱਜ ਹਰਪ੍ਰਰੀਤ ਕੌਰ ਜੀਵਨ ਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ-ਸਕੱਤਰ ਹਰਸਿਮਰਨਜੀਤ ਸਿੰਘ ਦੀ ਰਹਿਨੁਮਾਈ ਹੇਠ ਪਿ੍ਰੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ ਦੀ ਸਰਪ੍ਰਸਤੀ ਅਧੀਨ ਸਰਕਾਰੀ ਕਾਲਜ ਰੂਪਨਗਰ ਵਿਖੇ ਲੀਗਲ ਏਡ ਕਲੀਨਿਕ ਕਮ ਲੀਗਲ ਲਿਟਰੇਸੀ ਕਲੱਬ ਦਾ ਉਦਘਾਟਨ ਜਸਟਿਸ ਅਗਸਟਿਨ ਜਾਰਜ ਮਸੀਹ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਵਿਜੀਟਰ ਬੁੱਕ 'ਤੇ ਹਸਤਾਖਰ ਕਰ ਕੇ ਇਸ ਕਲੀਨਿਕ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੂੰ ਕਾਲਜ ਦੇ ਅੱੈਨਸੀਸੀ ਕੈਡਿਟਾਂ ਵੱਲੋਂ ਪ੍ਰਰੋ. ਰਵਨੀਤ ਕੌਰ ਦੀ ਅਗਵਾਈ ਹੇਠ ਗਾਰਡ ਆਫ ਆਨਰ ਪੇਸ਼ ਕੀਤਾ ਗਿਆ। ਇਸ ਮੌਕੇ ਡਾ. ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ, ਸਵਪਨ ਸ਼ਰਮਾ, ਐੱਸਐੱਸਪੀ, ਲੋਕ ਅਦਾਲਤ ਐਡੀਸ਼ਨਲ ਡਿਸਟਿਕ ਐਂਡ ਸੈਸ਼ਨ ਜੱਜ ਹਰਿੰਦਰ ਕੌਰ, ਮਾਨਵ ਐੱਲਡੀਏਸੀ ਜੇਐੱਸਡੀ ਕਮ ਜੇਐੱਮਆਈਸੀ, ਏਡੀਸੀ ਜਨਰਲ ਜਸਵਿੰਦਰ ਸਿੰਘ ਗਰੇਵਾਲ, ਐੱਸਡੀਐੱਮ ਹਰਜੋਤ ਕੌਰ ਆਦਿ ਹਾਜ਼ਰ ਸਨ। ਇਸੇ ਸੰਦਰਭ 'ਚ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਡਾ. ਕੁਲਵੀਰ ਕੌਰ ਦੇ ਉੱਦਮ ਸਦਕਾ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਬੋਲਦਿਆਂ ਜਸਟਿਸ ਅਗਸਟਿਨ ਜਾਰਜ ਮਸੀਹ ਨੇ ਕਿਹਾ ਕਿ ਜੇਕਰ ਨਵੀਂ ਪੀੜ੍ਹੀ ਲੀਡਰ ਨਹੀਂ ਬਣੇਗੀ ਤੇ ਸਮਾਜ ਨੂੰ ਸੇਧ ਨਹੀਂ ਦੇਵੇਗੀ ਤਾਂ ਦੇਸ਼ ਅੱਗੇ ਨਹੀਂ ਵੱਧ ਸਕੇਗਾ। ਸਮਾਜ 'ਚ ਰਹਿੰਦਿਆਂ ਸਿਰਫ਼ ਹੱਕ ਹੀ ਨਹੀਂ ਸਗੋਂ ਜ਼ਿੰਮੇਵਾਰੀ ਦਾ ਅਹਿਸਾਸ ਵੀ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਲੀਗਲ ਸਰਵਿਸ ਅਥਾਰਟੀ ਦਾ ਮਕਸਦ ਸਮਾਜ ਨੂੰ ਜੋੜਨਾ ਹੈ ਤੇ ਕਾਨੂੰਨ ਦਾ ਸਭ ਤੋਂ ਵਿਲੱਖਣ ਪਹਿਲੂ ਇਹ ਹੈ ਕਿ ਕਿਸੇ ਬੇਗੁਨਾਹ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਇਸ ਮੌਕੇ ਮੰਚ ਸੰਚਾਲਨ ਪ੍ਰਰੋ. ਬੀਅੱੈਸ ਸਤਿਆਲ ਨੇ ਕੀਤਾ। ਇਸ ਸੈਮੀਨਾਰ ਨੂੰ ਸਫਲ ਬਣਾਉਣ 'ਚ ਪ੍ਰਰੋ. ਵਿਪਨ, ਡਾ. ਹਰਪ੍ਰਰੀਤ ਕੌਰ, ਪ੍ਰਰੋ. ਨੀਰੂ ਚੋਪੜਾ, ਪ੍ਰਰੋ. ਆਰਤੀ, ਪ੍ਰਰੋ. ਰੀਨਾ ਰਾਣੀ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਪ੍ਰਰੋ. ਇੰਦਰਜੀਤ ਸਿੰਘ, ਪ੍ਰਰੋ. ਮਨਜੀਤ ਕੌਰ ਮਨਚੰਦਾ, ਪ੍ਰਰੋ. ਜਤਿੰਦਰ ਸਿੰਘ ਗਿੱਲ, ਡਾ. ਮੀਰਾ ਰਾਣੀ, ਪ੍ਰਰੋ. ਸੁਖਵਿੰਦਰ ਕੌਰ, ਡਾ. ਨਿਰਮਲ ਸਿੰਘ, ਪ੍ਰਰੋ. ਉਪਦੇਸ਼ਦੀਪ ਕੌਰ, ਪ੍ਰਰੋ. ਅਰਵਿੰਦਰ ਕੌਰ, ਪ੍ਰਰੋ. ਦਲਵਿੰਦਰ ਸਿੰਘ, ਪ੍ਰਰੋ. ਡਿੰਪਲ ਧੀਰ, ਡਾ. ਜਤਿੰਦਰ ਕੁਮਾਰ ਡਾ. ਅਨੂ ਸ਼ਰਮਾ ਹਾਜ਼ਰ ਸਨ।ੰ