ਸਟਾਫ ਰਿੋਪਰਟਰ,ਰੂਪਨਗਰ : ਸ਼ਗੁਨ ਹੋਟਲ ਵਿਖੇ ਰੈਡੀਮੇਡ ਗਾਰਮੈਂਟਸ ਯੂਨੀਅਨ ਦੀ ਮੀਟਿੰਗ ਹੋਈ। ਜਿਸ 'ਚ ਮੁੱਖ ਮੁੱਦਾ ਹਰ ਐਤਵਾਰ ਨੂੰ ਰੋਪੜ ਬਾਜ਼ਾਰ 'ਚ ਲੱਗਣ ਵਾਲੇ ਮੰਜੇ ਬਾਜ਼ਾਰ ਦਾ ਰਿਹਾ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਮੰਜਾ ਬਾਜ਼ਾਰ ਲੱਗਣ ਨਾਲ ਸਮੂਹ ਰੈਡੀਮੇਡ ਗਾਰਮੈਂਟਸ ਦੇ ਦੁਕਾਨਦਾਰ ਪਰੇਸ਼ਾਨ ਹਨ ਤੇ ਨਗਰ ਕੌਂਸਲ ਰੋਪੜ ਵਲੋਂ ਇਸ ਮੰਜਾ ਬਾਜ਼ਾਰ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਲੋਕ ਮੰਜਾ ਬਾਜ਼ਾਰ ਲਗਾ ਕੇ ਆਪਣਾ ਸਮਾਨ ਵੇਚਦੇ ਹਨ ਅਤੇ ਇੱਥੇ ਲੋਕਾਂ ਦੇ ਲੰਘਣ ਲਈ ਜਗ੍ਹਾ ਨਾ ਹੋਣ ਕਰਕੇ ਜਾਮ ਵੀ ਲੱਗ ਜਾਂਦਾ ਹੈ। ਉਨ੍ਹਾਂ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਰੋਪੜ ਵਿਖੇ ਹਰ ਐਤਵਾਰ ਨੂੰ ਲੱਗਦੇ ਮੰਜਾ ਬਾਜ਼ਾਰ ਦੀ ਸਮੱਸਿਆ ਤੋਂ ਰਾਹਤ ਦਿਵਾਈ ਜਾਵੇ। ਮੀਟਿੰਗ ਵਿਚ ਪ੍ਰਧਾਨ ਮਨੀਸ਼ ਸੋਨੀ, ਉਪ ਪ੍ਰਧਾਨ ਧੀਰਜ ਕੁਮਾਰ, ਜਨਰਲ ਸਕੱਤਰ ਵਿਨੇ, ਸਕੱਤਰ ਵਿਨੋਦ ਕੁਮਾਰ, ਕੈਸ਼ੀਅਰ ਕਾਲੜਾ, ਰਿੰਕੂ, ਜੱਸਾ, ਚੋਪੜਾ, ਬਹਿਲ, ਸੋਨੂੰ, ਢੀਂਗਰਾ, ਜਤਿਨ, ਦੇਵ, ਪ੍ਰਰੇਮ, ਆਸ਼ੂ, ਬਹਿਲ ਆਦਿ ਦੁਕਾਨਦਾਰ ਮੌਜੂਦ ਸਨ।