ਇੰਦਰਜੀਤ ਸਿੰਘ ਖੇੜੀ, ਬੇਲਾ : ਸਵੱਛ ਭਾਰਤ ਮਿਸ਼ਨ ਤਹਿਤ ਪਿੰਡ ਸਾਰੰਗਪੁਰ ਵਿਖੇ ਜਨਤਕ ਸਥਾਨਾਂ 'ਤੇ ਬਣੇ ਪਖਾਨਿਆਂ ਦੀ ਸਫ਼ਾਈ ਸਬੰਧੀ ਚੈਕਿੰਗ ਕੀਤੀ ਗਈ। ਇਹ ਚੈਕਿੰਗ ਕਰਨ ਲਈ ਮਿਸ਼ਨ ਦੇ ਕੋਆਰਡੀਨੇਟਰ ਬਿੱਟੂ ਸਿੰਘ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਨੀਲਮ ਬਾਲਾ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਸਾਰੰਗਪੁਰ ਦੇ ਸਰਪੰਚ ਰਣਧੀਰ ਕੌਰ ਤੇ ਪਿੰਡ ਦੇ ਸਮਾਜਸੇਵੀ ਕਲੱਬ ਦੇ ਮੈਬਰ ਮੌਜੂਦ ਸਨ। ਇਸ ਦੌਰਾਨ ਜਨਤਕ ਪਖਾਨਿਆਂ ਦੀ ਸਫ਼ਾਈ ਰੱਖਣ, ਘਰਾਂ ਦਾ ਆਲਾ ਦੁਆਲਾ ਸਾਫ਼ ਰੱਖਣ ਲਈ ਪ੍ਰਰੇਰਿਤ ਕੀਤਾ ਗਿਆ। ਇਸ ਮੌਕੇ ਸਰਪੰਚ ਰਣਧੀਰ ਕੌਰ ਨੇ ਦੱਸਿਆ ਕਿ ਪਿੰਡ ਦੇ ਜਨਤਕ ਸਥਾਨ ਸਕੂਲ, ਮੰਦਰ, ਗੁਰਦੁਆਰਾ ਸਾਹਿਬ ਅਤੇ ਆਂਗਨਵਾੜੀ ਕੇਂਦਰ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਨਸੀਬ ਸਿੰਘ ਪੰਚ, ਕੁਲਦੀਪ ਕੌਰ,ਨਿਰਮਲ ਸਿੰਘ ਫੌਜੀ,ਹਰਿੰਦਰ ਕੌਰ ਪੰਚ,ਸੋਢੀ ਰਾਮ ਪੰਚ,ਗੁਰਪ੍ਰਰੀਤ ਸਿੰਘ ਪੰਚ,ਸਾਬਕਾ ਸਰਪੰਚ ਰਣਜੀਤ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।