ਸਟਾਫ ਰਿਪੋਰਟਰ,ਰੂਪਨਗਰ : 15 ਤੋਂ 17 ਸਤੰਬਰ ਤਕ ਚਲਾਈ ਜਾਣ ਵਾਲਪ ਪਲਸ ਪੋਲੀਓ ਮੁਹਿੰਮ ਸਬੰਧੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਜਨਰਲ ਜਗਵਿੰਦਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ । ਜਿਸ 'ਚ ਸਬੰਧਿਤ ਸੀਨੀਅਰ ਮੈਡੀਕਲ ਅਫ਼ਸਰ ਤੇ ਸਬੰਧਤ ਵਿਭਾਗੀ ਅਧਿਕਾਰੀਆਂ ਨੇ ਭਾਗ ਲਿਆ। ਸਿਵਲ ਸਰਜਨ ਡਾ.ਐੱਚਐੱਨ ਸ਼ਰਮਾ ਨੇ ਕਿਹਾ ਕਿ ਭਾਵੇ ਭਾਰਤ ਨੰੂ ਪੋਲੀਓ ਮੁਕਤ ਦੇ ਕਰਾਰ ਦਿੱਤਾ ਗਿਆ ਹੈ ਪਰੰਤੂ ਅਜੇ ਵੀ ਸਾਨੂੰ ਪੋਲੀਓ ਦੇ ਕੇਸਾਂ ਸਬੰਧੀ ਚੋਕਸੀ ਵਰਤਣ ਦੀ ਲੋੜ ਹੈ ਤਾਂ ਕਿ ਦੁਬਾਰਾ ਕੋਈ ਪੋਲੀਓ ਦਾ ਕੇਸ ਨਾ ਹੋਵੇ। ਜ਼ਿਲ੍ਹੇ ਭਰ 'ਚ ਮਾਈਗ੍ਟਰੀ ਪਲਸ ਪੋਲੀਓ ਮੁਹਿੰਮ 15 ਤੋਂ 17 ਸਤੰਬਰ ਤਕ ਚਲਾਈ ਜਾਵੇਗੀ। ਇਸ ਮੁਹਿੰਮ ਦੌਰਾਨ ਘਰ ਘਰ ਜਾ ਕੇ ਸਲੱਮ ਏਰੀਆ, ਹਾਈ ਰਿਸਕ ਏਰੀਆ ਅਤੇ ਮਾਈਗ੍ਰੇਟਰੀ ਅਬਾਦੀ ਦੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਮੁਹਿੰਮ ਦੌਰਾਨ ਤੋਂ 5 ਸਾਲ ਤਕ ਦੇ ਕੁੱਲ 5735 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਜਿਸ ਲਈ 7142 ਘਰਾਂ ਨੂੰ ਕਵਰ ਕੀਤਾ ਜਾਵੇਗਾ, 25 ਟੀਮਾਂ ਤੇ 7 ਸੁਪਰਵਾਈਜਰ ਨਿਯੁਕਤ ਕੀਤੇ ਗਏ ਹਨ।