ਜੋਲੀ ਸੂਦ, ਮੋਰਿੰਡਾ : ਪਿੰਡ ਲੁਠੇੜੀ ਵਿਖੇ ਚੋਰਾਂ ਵੱਲੋਂ ਇਕ ਮਕਾਨ 'ਚੋਂ 60 ਹਜ਼ਾਰ ਰ ਦੀ ਨਕਦੀ ਸਹਿਤ ਸੋਨੇ, ਚਾਂਦੀ ਦੇ ਗਹਿਣੇ ਤੇ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨੋਜ ਕੁਮਾਰ ਪੁੱਤਰ ਜੋਗਿੰਦਰਪਾਲ ਸਿੰਘ ਵਾਸੀ ਪਿੰਡ ਲੁਠੇੜੀ ਨੇ ਦੱਸਿਆ ਕਿ ਉਹ ਬੀਤੇ ਦਿਨ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ। ਜਦੋੋਂ ਘਰ ਵਾਪਸ ਆ ਕੇ ਵੇਖਿਆ ਤਾਂ ਘਰ ਅੰਦਰ ਸਮਾਨ ਖਿੱਲਰਿਆਂ ਪਿਆ ਸੀ, ਜਦਕਿ ਅਲਮਾਰੀ ਦਾ ਜਿੰਦਰਾ ਟੁੱਟਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸਾਮਾਨ ਚੈੱਕ ਕੀਤਾ ਤਾਂ ਘਰ ਪਿਆ 60 ਹਜ਼ਾਰ ਰੁਪਏ ਨਕਦੀ, 25 ਗ੍ਰਾਮ ਸੋਨੇ ਦਾ ਸੈਟ,10 ਗ੍ਰਾਮ ਦੇ ਕਾਂਟੇ, 2 ਜੋੜੇ ਪਾਇਲ,15 ਤੋਲੇ ਚਾਂਦੀ ਦੇ ਗਹਿਣੇ, ਸੂਟ ਕੈਸ ਆਦਿ ਗਾਇਬ ਸੀ। ਇਸ ਸਬੰਧੀ ਜਦੋ ਲੁਠੇੜੀ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਿਛੰਦਰਪਾਲ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ, ਜਲਦੀ ਕਾਬੂ ਕਰ ਲਏ ਜਾਣਗੇ।