<

p> ਅਭੀ ਰਾਣਾ, ਨੰਗਲ : ਸਥਾਨਕ ਪੰਜਾਬ ਨੈਸ਼ਨਲ ਬੈਂਕ ਦੀ ਬ੍ਾਂਚ ਵਿਚ ਡਾਕੇ ਦੀ ਨੀਅਤ ਨਾਲ ਵੜਿਆ ਚੋਰ ਪੁਲਿਸ ਨੇ ਰੰਗੇ ਹੱਥੀ ਕਾਬੂ ਕਰ ਲਿਆ।ਜਿਸ ਕਾਰਨ ਭਾਵੇ ਕੋਈ ਵੱਡਾ ਨੁਕਸਾਨ ਤਾਂ ਨਹੀਂ ਹੋਇਆ ਪਰ ਬੈਂਕ ਮੁਲਾਜ਼ਮਾਂ ਤੇ ਖਪਤਕਾਰਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।ਮੌਕੇ 'ਤੇ ਪ੍ਾਪਤ ਕੀਤੀ ਜਾਣਕਾਰੀ ਮੁਤਾਬਕ ਨੰਗਲ ਦੇ ਪੰਜਾਬ ਨੈਸ਼ਨਲ ਬੈਂਕ ਵਿਚ ਦੋ ਦਿਨ ਸ਼ਨਿਵਾਰ ਤੇ ਐਤਵਾਰ ਦੀ ਛੱੁਟੀ ਹੋਣ ਕਾਰਨ ਇਕ ਵਿਅਕਤੀ ਬੈਂਕ ਅੰਦਰ ਚਲਾ ਗਿਆ, ਜਿਸ ਨੇ ਅੰਦਰ ਕੱਟ ਵੱਢ ਕੀਤੀ, ਪਰ ਉਹ ਸਟਰੋਂਗ ਰੂਮ ਦਾ ਭਾਰੂ ਦਰਵਾਜ਼ਾ ਤੋੜਨ ਵਿਚ ਸਫ਼ਲ ਨਹੀਂ ਹੋ ਸਕਿਆ, ਪਰ ਉਸ ਵੱਲੋਂ ਦਰਵਾਜ਼ੇ ਦਾ ਇਕ ਕਬਜ਼ਾ ਐਕਸਾ ਬਲੇਡ ਨਾਲ ਕੱਟ ਦਿੱਤਾ ਗਿਆ ਸੀ। ਬੈਂਕ ਦੇ ਚੀਫ ਮੈਨੇਜਰ ਜੇਕੇ ਧੀਮਾਨ ਨੇ ਕਿਹਾ ਕਿ ਜਦੋਂ ਅੱਜ ਸਵੇਰੇ ਸਾਡੇ ਵੱਲੋਂ ਸਟਰੋਂਗ ਰੂਮ ਖੋਲ੍ਹਣ ਦੀ ਕੋਸਿਸ਼ ਕੀਤੀ ਤਾਂ ਉਹ ਖੁਲਿ੍ਹਆ ਨਹੀਂ, ਅੰਦਰ ਕੁਝ ਪੈਰਾਂ ਦੇ ਨਿਸ਼ਾਨ ਦਿਖੇ, ਖਿੜਕੀ ਵੱਲ ਨੰੂ ਜਾ ਕੇ ਦੇਖਿਆ ਤਾਂ ਇਕ ਗਰਿੱਲ ਤੋੜੀ ਦੇਖੀ ਗਈ ਜਿਸ ਰਾਸਤੇ ਉਹ ਅੰਦਰ ਵੜਿਆ ਸੀ। ਮੈਨੇਜਰ ਨੇ ਕਿਹਾ ਕਿ ਉਸਨੇ ਅੰਦਰ ਵੜ ਕੇ ਸੀਸੀਟੀਵੀ ਕੈਮਰਿਆਂ ਨਾਲ ਛੇੜਛਾੜ ਕੀਤੀ ਗਈ। ਸਾਨੰੂ ਸ਼ੱਕ ਹੋਇਆ ਤੇ ਅਸੀਂ ਪੁਲਿਸ ਨੰੂ ਇਤਲਾਹ ਕਰ ਦਿੱਤੀਤਿੰਨ ਵਜੇ ਦੇ ਕਰੀਬ ਬੈਂਕ ਦੇ ਗਾਰਡ ਵੱਲੋਂ ਜਦੋਂ ਸਟੋਰ ਚੈੱਕ ਕੀਤਾ ਗਿਆ ਤਾਂ ਉਹ ਚੋਰ ਇਕ ਅਲਮਾਰੀ 'ਤੇ ਬੈਠਾ ਮਿਲਿਆ, ਜਿਸ ਨੰੂ ਫੜ ਕੇ ਪੁਲਿਸ ਹਵਾਲੇ ਕਰ ਦਿੱਤਾਚੋਰ ਦੇ ਕੋਲੋ ਪੁਲਿਸ ਨੇ ਇਕ ਰੱਸਾ, ਗੈਂਤੀ, ਐਕਸਾ ਬਲੇਡ ਬਰਾਮਦ ਕਰ ਲਏ।ਉਸਦੀ ਸਕੂਟਰੀ ਵੀ ਮਾਡਲ ਸਕੂਲ ਨੇੜੇ ਮਿਲੀ ਚੋਰ ਨਸ਼ਾ ਜ਼ਿਆਦਾ ਹੋਣ ਕਰਕੇ ਬਾਹਰ ਨਹੀਂ ਨਿਕਲ ਸਕਿਆ। ਇਸ ਤੋਂ ਇਲਾਵਾ ਉਸ ਕੋਲੋ ਬਾਂਦਰ ਟੋਪੀ ਤੇ ਸ਼ੁਨੀਲ ਦੇ ਕਪੜੇ ਵੀ ਬਰਾਮਦ ਹੋਏ ਇਲਾਕੇ ਵਿਚ ਚਰਚਾ ਇਹ ਹੈ ਸ਼ਹਿਰ ਵਿਚ ਹੁੰਦੀਆਂ ਚੋਰੀਆਂ ਬਾਰੇ ਤਾਂ ਆਮ ਹੀ ਸੁਣਨ ਨੰੂ ਮਿਲ ਜਾਂਦਾ ਹੈ, ਪਰ ਵੱਡੀ ਬ੍ਾਂਚ ਨੰੂ ਲੁਟੱਣ ਦਾ ਹੌਂਸਲਾ ਪਹਿਲੀ ਵਾਰ ਕਿਸੇ ਦਾ ਪਿਆ ਬੈਂਕ ਦੇ ਚੀਫ ਮੈਨੇਜਰ ਨੇ ਵੀ ਚੋਰ ਫੜੇ ਜਾਣ ਨੰੂ ਇਕ ਵੱਡੀ ਉਪਲਬਧੀ ਕਿਹਾ ਜੇਕਰ ਸੱਚਮੁੱਚ ਹੀ ਆਪਣੇ ਕੰਮ ਵਿਚ ਸਫਲ ਹੋ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਨੰਗਲ ਥਾਣਾ ਮੁਖੀ ਪਵਨ ਚੌਧਰੀ ਨੇ ਕਿਹਾ ਕਿ ਬੈਂਕ 'ਚੋਂ ਕਾਬੂ ਕੀਤੇ ਵਿਅਕਤੀ ਨੰੂ ਹਿਰਾਸਤ ਵਿਚ ਲੈ ਲਿਆ ਗਿਆ ਹੈ, ਪੜਤਾਲ ਕੀਤੀ ਜਾ ਰਹੀ ਹੈ, ਬਣਦੀ ਕਾਰਵਾਈ ਕੀਤੀ ਜਾਵੇਗੀ