ਇੰਦਰਜੀਤ ਸਿੰਘ ਖੇੜੀ, ਬੇਲਾ

ਯੂਥ ਫਾਰਮਰ ਸਪੋਰਟਸ ਕਲੱਬ ਵੱਲੋਂ ਬੇਲੇ ਅਨਾਜ ਮੰਡੀ ਵਿਖੇ ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਾਇਆ। ਇਸ ਦੌਰਾਨ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੀ ਇਸ ਟੂਰਨਾਮੈਂਟ 'ਚ ਬਾਮਾਂ ਕੁਲੀਆ ਦੀ ਟੀਮ ਨੇ ਪਹਿਲੇ ਇਨਾਮ 21000 ਰੁਪਏ ਤੇ ਟਰਾਫੀ 'ਤੇ ਕਬਜ਼ਾ ਕੀਤਾ, ਦੂਜੇ ਸਥਾਨ 'ਤੇ ਰਹੀ ਪਿੰਡ ਫਿਰੋਜ਼ਪੁਰ ਦੀ ਟੀਮ ਨੂੰ 11000 ਰੁਪਏ ਅਤੇ ਟਰਾਫੀ ਜਿੱਤੀ ਅਤੇ ਫਾਈਨਲ ਮੈਚ ਦੇ ਮੈਨ ਆਫ ਦਿ ਮੈਚ ਨੂੰ ਪਰਗਟ ਰੁੜਕੀ ਹੀਰਾਂ ਵੱਲੋਂ ਸਮਾਟ ਵਾੱਚ ਇਨਾਮ ਵਿਚ ਦਿੱਤੀ ਗਈ । ਇਸ ਮੌਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜੇਤੂਆਂ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣ ਲਈ ਖੇਡਾਂ ਨੂੰ ਪ੍ਰਫੁੱਲਤ ਕਰ ਰਹੀ ਹੈ ਇਸ ਲਈ ਹਲਕੇ ਦੇ ਪਿੰਡਾਂ ਦੇ ਯੂਥ ਕਲੱਬਾਂ ਨੂੰ ਜਿੰਮਾਂ ਤੇ ਖੇਡ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਲਕੇ 'ਚ ਚੱਲ ਰਹੇ ਵਿਕਾਸ ਕਾਰਜ ਜਿਵੇਂ ਕਿ ਸ੍ਰੀ ਚਮਕੌਰ ਸਾਹਿਬ ਦਾ ਸੁੰਦਰੀਕਰਨ, ਸਪੋਰਸ ਜਿੰਮ ਬਿਲਡਿੰਗ ਅਤੇ ਥੀਮ ਪਾਰਕ, ਯੂਨੀਵਰਸਿਟੀ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ ਤੇ ਬੇਲਾ ਸਤਲੁਜ ਦਰਿਆ ਪੁਲ ਦਾ ਨੀਂਹ ਪੱਥਰ ਛੇਤੀ ਰੱਖ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਜਲਦੀ ਹੀ ਇਲਾਕੇ ਵਿਚ ਕਬੱਡੀ ਕੱਪ ਤੇ ਹੋਰ ਖੇਡ ਮੁਕਾਬਲੇ ਕਰਵਾੳਣ ਜਾ ਰਹੇ ਹਾ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ 'ਚੋਂ ਕੱਢ ਕੇ ਖੇਡਾਂ ਵਾਲੇ ਪਾਸੇ ਲਗਾਇਆ ਜਾਵੇ। ਇਸ ਮੌਕੇ ਪ੍ਰਧਾਨ ਪਰਮਵੀਰ ਸਿੰਘ ਜਟਾਣਾ ਨੇ ਆਏ ਮਹਿਮਾਨਾਂ, ਖਿਡਾਰੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਭੂਰਾ ਬੇਲਾ, ਸੰਮਤੀ ਮੈਂਬਰ ਡਾ. ਬਲਵਿੰਦਰ ਸਿੰਘ ਧੂੰਮੇਵਾਲ, ਰੋਹਿਤ ਸੱਭਰਵਾਲ, ਅਮਰ ਸਿੰਘ ਅਟਾਰੀ, ਪ੍ਰਧਾਨ ਪਰਮਵੀਰ ਜਟਾਣਾ, ਗੁਰਪ੍ਰਰੀਤ ਬੇਲਾ, ਦੀਪ ਚਮਕੌਰ ਸਾਹਿਬ, ਰਿਕੀ, ਭੇਜੀ, ਮੰਡ ਕੋਟਲਾ, ਮੰਨਾ ਰੁੜਕੀ, ਮੰਗਾ, ਪਿੰ੍ਸ ਚਮਕੌਰ ਸਾਹਿਬ, ਹਰਮਨ ਡਹਿਰ ਅਤੇ ਹੋਰ ਹਾਜ਼ਰ ਸਨ।