ਅਭੀ ਰਾਣਾ, ਨੰਗਲ : ਭਾਈ ਲਾਲ ਦਾਸ ਕਲੱਬ ਉਪਰਲੀ ਦੜੌਲੀ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਕੁਰਤੀਆਂ ਤੋਂ ਦੂਰ ਰੱਖਣ ਦੇ ਮੰਤਵ ਨਾਲ ਸ਼ੁਰੂ ਕੀਤਾ। ਤਿੰਨ ਰੋਜ਼ਾ ਪਹਿਲਾ ਓਪਨ ਕਿ੍ਕਟ ਟੂਰਨਾਮੈਂਟ ਬੀਤੀ ਸ਼ਾਮ ਸਮਾਪਤ ਹੋਗਿਆ। ਇਸ ਟੁਰਨਾਮੈਂਟ 'ਚ ਪੰਜਾਬ ਦੇ ਅਨੇਕਾਂ ਹੀ ਇਲਾਕਿਆਂ ਤੋਂ ਨਾਮੀ ਟੀਮਾਂ ਨੇ ਭਾਗ ਲਿਆ। ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਵਿਸ਼ੇਸ਼ ਤੌਰ 'ਤੇ ਪੰਹੁਚ ਕੇ ਖਿਡਾਰੀਆਂ ਦਾ ਮਨੋਬਲ ਵਧਾਇਆ ਤੇ ਨੌਜਵਾਨਾਂ ਨੂੰ ਖੇਡਾਂ ਖੇਡਣ ਲਈ ਪ੍ਰਰੇਰਿਤ ਕੀਤਾ। ਇਸ ਟੂਰਨਾਮੈਂਟ 'ਚ ਪਿੰਡ ਦੜੌਲੀ ਦੀ ਟੀਮ ਨੇ ਕਮਾਮਾ ਦੀ ਟੀਮ ਨੂੰ ਹਰਾ ਕੇ ਟਰਾਫੀ 'ਤੇ ਕਬਜ਼ਾ ਕੀਤਾ। ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਨਗਦ 31 ਹਜ਼ਾਰ ਰੁਪਏ ਅਤੇ ਰਨਰ ਅਪ ਰਹਿਣ ਵਾਲੀ ਟੀਮ ਨੂੰ 17 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ। ਇਸ ਮੌਕੇ ਸਨੀ ਸਤਿਆਣਾ ਨੂੰ 'ਮੈਨ ਆਫ਼ ਦਾ ਸੀਰਜ਼' ਅਤੇ ਸੁੱਖੀ ਕਮਾਮਾ ਨੂੰ ਬੈਸਟ ਬੈਟਸਮੈਨ ਦਾ ਖਿਤਾਬ ਦਿੱਤਾ ਗਿਆ। ਇਸੇ ਤਰ੍ਹਾਂ ਸੁੱਖਾ ਬਾਂਊਂਸਰ ਅਤੇ ਸਤਨਾਮ ਖੱਟੜਾ ਨੂੰ ਵਿਸ਼ੇਸ਼ ਸਨਮਾਨ ਦਿੱਤਾ। ਇਨ੍ਹਾਂ ਜੇਤੂ ਖਿਡਾਰੀਆਂ ਨੂੰ ਟਰੱਕ ਯੂਨੀਅਨ ਨੰਗਲ ਦੇ ਪ੍ਰਧਾਨ ਪਿਆਰੇ ਲਾਲ ਜਸਵਾਲ ਨੇ ਇਨਾਮ ਤਕਸੀਮ ਕੀਤੇ। ਉਨ੍ਹਾਂ ਨੌਜਵਾਨਾਂ ਨਸ਼ੇ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਖੇਡਾਂ ਖੇਡ ਇਕ ਨਰੋਆ ਸਮਾਜ ਸਿਰਜਣ ਲਈ ਪ੍ਰਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵੱਖ ਵੱਖ ਖੇਡਾਂ ਨਾਲ ਵਿਅਕਤੀ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਇਸ ਮੌਕੇ ਉਨ੍ਹਾਂ ਭਾਈ ਲਾਲ ਦਾਸ ਕਲੱਬ ਦੇ ਇਨ੍ਹਾਂ ਉਪਰਾਲਿਆਂ ਦੀ ਜ਼ੋਰਦਾਰ ਸ਼ਬਦਾਂ 'ਚ ਸ਼ਲਾਘਾ ਵੀ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਵਿਸ਼ਾਲ ਸਿੰਘ ਰਾਣਾ, ਸਰਬਜੋਤ, ਸ਼ੁਭਮ, ਅਜੈ ਮਹਿੰਦਲੀ, ਕੁਲਦੀਪ, ਮਨਦੀਪ, ਸਰਲ, ਰਮਨ ਦੜੌਲੀ, ਪ੍ਰਰੀਤ ਰੰਧਾਵਾ, ਮਨੀਸ਼ ਗੌਤਮ, ਸਰਬਜੋਤ, ਮਨਦੀਪ, ਬਿੱਟੂ ਰਾਜਪੂਤ ਆਦਿ ਮੌਜੂਦ ਸਨ।