ਰਦੀਪ ਭੱਲੜੀ, ਨੰਗਲ : ਸੀਨੀਅਰ ਮੈਡੀਕਲ ਅਫਸਰ ਡਾ. ਦਲਜੀਤ ਕੋਰ ਵੱਲੋਂ ਕੀਰਤਪੁਰ ਸਾਹਿਬ ਅਧੀਨ ਚਲਦੀਆਂ ਕੋਵਿਡ ਟੀਕਾਕਰਨ ਸੈਸ਼ਨ ਸਾਈਟਸ ਦਾ ਦੋਰਾ ਕਰ ਵਿਚਾਰ ਵਟਾਂਦਰਾ ਕਰਦਿਆ ਕਿਹਾ ਗਿਆ ਕਿ ਇਸ ਮਹਾਮਾਰੀ ਨੂੰ ਨਜਿੱਠਣ ਣਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਜਿਵੇ ਕਿ ਮਾਸਕ ਦਾ ੳਪਯੋਗ, ਭੀੜ-ਭਾੜ ਵਾਲੇ ਇਲਾਕਿਆਂ 'ਚ ਜਾਣ ਤੋਂ ਬਚਣਾ ਅਤੇ ਸਾਬਣ ਨਾਲ ਵਾਰ ਵਾਰ ਹੱਥ ਧੋਣਾ ਆਦਿ ਹਨ।

ਡਾ. ਦਲਜੀਤ ਵੱਲੋ ਦੱਸਿਆ ਗਿਆ ਕਿ ਸਰਕਾਰ ਵੱਲੋਂ ਲੋਕਾਂ ਦੀ ਤੰਦਰੁਸਤੀ ਖਾਤਰ ਟੀਕਾਕਰਨ ਮੁੰਹਿਮ ਸੁਰਖਿੱਅਤ ਢੰਗ ਨਾਲ ਚਲਾਈ ਜਾ ਰਹੀ ਹੈ ਤੇ ਉਹ ਬਲਾਕ ਕੀਰਤਪੁਰ ਸਾਹਿਬ ਅਧੀਨ ਪੈਂਦੇ ਪਿੰਡਾ ਦੇ ਸਰਪੰਚਾਂ, ਪੰਚਾਂ ਤੇ ਲੋਕ ਭਲਾਈ 'ਚ ਲਗੀ ਸੰਸਥਾਵਾ ਦੇ ਧੰਨਵਾਦੀ ਹਨ ਜੋ ਸਿਹਤ ਵਿਭਾਗ ਦੀਆਂ ਕਰਗੁਜਾਰੀਆ 'ਚ ਮੋਡੇ ਨਾਲ ਮੋਡਾ ਲਾ ਸਾਥ ਦਿੰਦੇ ਹਨ।

ਉਨਾਂ੍ਹ ਦੱਸਿਆ ਕਿ ਅੱਜ ਕੀਰਤਪੁਰ ਸਾਹਿਬ ਅਧੀਨ ਕੀਰਤਪੁਰ ਸਾਹਿਬ,ਨਿੱਕੁਵਾਲ, ਨਿੱਕੂਨੰਗਲ, ਸੁਖਸਾਲ, ਅਜੋਲੀ ਪਿੰਡਾ 'ਚ ਕੋਵਿਡ ਟੀਕਾਕਰਨ ਸੈਸ਼ਨ ਲਗਾ 561 ਲੋਕਾ ਦੀ ਵੈਕਸੀਨੇਸ਼ਨ ਕੀਤੀ ਗਈ।ਸਰਕਾਰੀ ਮਿਡਲ ਸਕੂਲ ਪਿੰਡ ਨਿੱਕੂ ਨੰਗਲ ਵਿੱਖੇ ਕੋਵਿਡ-19 ਟੀਕਾਕਰਨ ਸਾਈਟ ਤੇ ਐੱਸਆਈ ਗੁਰਿੰਦਰ ਸਿੰਘ, ਐੱਲਐੱਚਵੀ ਮਨਜੀਤ ਕੌਰ, ਸੀਐੱਚਓ ਮਨੀਸ਼ਾ, ਮੇਲ ਵਰਕਰ ਰਜਿੰਦਰ ਸਿੰਘ, ਏਐੱਨਐੱਮ ਰਜਨੀ, ਖੁਸ਼ਬੂ ਤੇ ਆਸ਼ਾ ਵਰਕਰ ਸੀਮਾ ਹਾਜ਼ਰ ਸੀ।