ਸਟਾਫ ਰਿਪੋਰਟਰ, ਰੂਪਨਗਰ : ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਅਧੀਨ ਚੱਲ ਰਹੇ ਐੱਨਸੀਸੀ ਸੰਗਠਨ ਦੇ ਪਟਿਆਲਾ ਗਰੱੁਪ ਦੀ ਫਸਟ ਪੰਜਾਬ ਨੇਵਲ ਯੂਨਿਟ ਨਵਾਂ ਨੰਗਲ ਵੱਲੋਂ ਆਪਣੇ ਕੈਡਿਟਾਂ ਨੂੰ ਟਰੇਨਿੰਗ ਦੇਣ ਲਈ ਐੱਨਸੀਸੀ ਅਕੈਡਮੀ ਰੂਪਨਗਰ ਵਿਖੇ ਸ਼ੁਰੂ ਕੀਤਾ ਗਿਆ 10 ਰੋਜ਼ਾ ਸਾਲਾਨਾ ਟਰੇਨਿੰਗ ਕੈਂਪ ਤੀਸਰੇ ਦਿਨ 'ਚ ਦਾਖ਼ਲ ਹੋ ਗਿਆ। ਕੈਂਪ ਦੇ ਐਡਜੂਟੈਂਟ ਚੀਫ ਅਫ਼ਸਰ ਐੱਮਐੱਸ ਚੱਢਾ ਅਤੇ ਫਾਰਿੰਗ ਰੇਂਜ ਦੇ ਸਹਾਇਕ ਸੁਰੱਖਿਆਂ ਅਧਿਕਾਰੀ ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੈਂਪ ਕਮਾਂਡੈਂਟ ਕੈਪਟਨ (ਇੰਡੀਅਨ ਨੇਵੀ) ਸਰਵਜੀਤ ਸਿੰਘ ਸੈਣੀ ਦੀ ਦੇਖ ਰੇਖ ਹੇਠ ਕੈਡਿਟਾਂ ਨੇ 22 ਰਾਈਫਲ ਦੇ ਨਾਲ ਨਿਸ਼ਾਨੇਬਾਜ਼ੀ ਕੀਤੀ।

ਉਨ੍ਹਾਂ ਦੱਸਿਆ ਕਿ ਨਿਸ਼ਾਨੇਬਾਜ਼ੀ ਤੋਂ ਪਹਿਲਾਂ ਭਾਰਤੀ ਨੇਵੀ ਤੋਂ ਆਏ ਇੰਸਟਰੱਕਟਰ . ਪੀਓ ਵਿਕਾਸ ਸਿੰਘ ਨੰਗਲ ਯੂਨਿਟ , ਪੀਓ ਲੋਕੇਸ਼ ਬਿਲਾਸਪੁਰ ਯੂਨਿਟ ਅਤੇ ਪੀਓ ਸੁਰਿੰਦਰ ਬਠਿੰਡਾ ਯੂਨਿਟ ਵੱਲੋਂ ਕੈਡਿਟਾਂ ਨੂੰ ਰਾਈਫਲ ਦੇ ਵੱਖ-ਵੱਖ ਹਿੱਸਿਆਂ,ਰਾਫੀਫਲ ਦੀ ਰੇਂਜ ਅਤੇ ਫਾਇਰਿੰਗ ਰੇਂਜ 'ਤੇ ਨਿਸ਼ਾਨੇਬਾਜ਼ੀ ਕਰਦੇ ਸਮੇਂ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕੀਤਾ।

ਕੈਂਪ ਕਮਾਂਡੈਂਟ ਕੈਪਟਨ ਸੈਣੀ ਨੇ ਕਿਹਾ ਕਿ ਮਜ਼ਬੂਤ ਇਰਾਦਾ ਅਤੇ ਦਰੁਸਤ ਪਕੜ ਦੇ ਨਾਲ ਹੀ ਸਹੀ ਨਿਸ਼ਾਨਾ ਲਾਇਆ ਜਾ ਸਕਦਾ ਹੈ। ਨਿਸ਼ਾਨੇਬਾਜ਼ ਲਈ ਮਾਨਸਿਕ ਇਕਾਗਰਤਾ ਬਹੁਤ ਜ਼ਰੂਰੀ ਹੈ। ਇਸ ਮੌਕੇ ਭਾਰਤੀ ਨੇਵੀ ਤੋਂ ਆਏ ਸੀਪੀਓ ਅਵਿਨਾਸ਼ ਮਨਕੋਟੀਆ, ਪੀਓ ਰਮਨਦੀਪ ਸਿੰਘ,ਪੀਓ ਪਰਮਜੀਤ ਸਿੰਘ ਪੀ.ਓ. ਵਿਕਾਸ ਸਿੰਘ,ਪੀ.ਓ. ਲੋਕੇਸ਼, ਲੀਡਿੰਗ ਰਾਈਟਰ ਵਿਸ਼ਣੂ, ਪੀਓ ਕੁਲਵਿੰਦਰ ਸਿੰਘ,ਪੀ.ਓ.ਜੁਗਾਸ ਮਲਿਕ. ਪੀ.ਓ.ਸੁਰਿੰਦਰ ਕੁਮਾਰ ,ਪੀ.ਓ.ਪ੍ਰਵੀਨ , ਸ਼ਿਪ ਮਾਡਲਿੰਗ ਇੰਸਟਰੱਕਟਰ ਗੁਰਦੀਪ ਸਿੰਘ ਗੁਰੀ,ਐੱਨਸੀਸੀ ਅਧਿਕਾਰੀ ਫਸਟ ਆਫ਼ਸਰ ਪ੍ਰਰੀਤਮ ਦਾਸ ਸ਼ਰਮਾ ਡੇਰਾ ਬੱਸੀ, ਸੈਕਿੰਡ ਅਫ਼ਸਰ ਸੁਨੀਲ ਕੁਮਾਰ ਸ਼ਰਮਾ ਰੂਪਨਗਰ, ਫਸਟ ਅਫ਼ਸਰ ਸ਼ੁਗਨ ਪਾਲ ਸ਼ਰਮਾ ਨੰਗਲ, ਹਰਦੀਪ ਕੌਰ, ਰਾਕੇਸ਼ ਕੁਮਾਰ ਸੋਹਾਣਾ, ਵੈਭਵ ਸ਼ਰਮਾ ਪਟਿਆਲਾ, ਅਵਦੇਸ਼ ਕੁਮਾਰ ਬਠਿੰਡਾ, ਗੋਪਾਲ ਸ਼ਰਮਾ ਬਿਲਾਸਪੁਰ,ਰੋਹਿਤ ਕੁਮਾਰ ਨੂਰਪੁਰ ਬੇਦੀ , ਅਸ਼ਵਨੀ ਜਿੰਦਵੜੀ, ,ਆਫਿਸ ਸੁਪਰਡੈਂਟ ਕੁਲਵੰਤ ਸਿੰਘ, ਬਲਵੀਰ ਸਿੰਘ , ਗੁਰਦਿਆਲ ਚੰਦ, ਕਮਲਜੀਤ ਸਿੰਘ, ਜਗਦੀਸ਼ ਸਿੰਘ,ਅਤੇ ਪਰਮਜੀਤ ਸਿੰਘ ਸਮੇਤ ਸਮੂਹ ਸਟਾਫ ਮੌਜੂਦ ਸਨ।