ਪਵਨ ਕੁਮਾਰ, ਨੂਰਪੁਰ ਬੇਦੀ : ‘ਬੇਅਦਬੀ ਦੇ ਮੁੱਦੇ ’ਤੇ ਸਭ ਤੋਂ ਵੱਧ ਸਿਆਸਤ ਕਾਂਗਰਸ ਪਾਰਟੀ ਨੇ ਕੀਤੀ ਸੀ ਤੇ ਦੋਸ਼ੀਆਂ ਨੂੰ ਫਡ਼ਨ ਦੀ ਥਾਂ ਅਕਾਲੀ ਦਲ ਨੂੰ ਬਦਨਾਮ ਕੀਤਾ ਸੀ। ਇਸ ਕਾਰਨ ਨਵਜੋਤ ਸਿੱਧੂ ਨੂੰ ਮਜਬੂਰਨ ਅਸਤੀਫਾ ਦੇਣਾ ਪਿਆ ਅਤੇ ਅਰਦਾਸ ਦੀ ਤਾਕਤ ਕਾਰਨ ਹੌਲੀ-ਹੌਲੀ ਪੰਜਾਬ ’ਚੋਂ ਕਾਂਗਰਸ ਪਾਰਟੀ ਨੇ ਵੀ ਖਤਮ ਹੋ ਜਾਣਾ।’ ਇਹ ਪ੍ਰਗਟਾਵਾ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਡਾ. ਦਲਜੀਤ ਸਿੰਘ ਚੀਮਾ ਨੇ ਤੰਜ ਕੱਸਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਚਿਹਰੇ ਬਦਲਣ ਤੋਂ ਇਲਾਵਾ ਸੂਬੇ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਹੇਮਰਾਜ ਝਾਂਡੀਆ, ਸਾਬਕਾ ਸਰਪੰਚ ਆਜ਼ਮਪੁਰ ਭਾਰਤ ਭੂਸ਼ਨ, ਬੀਸੀ ਵਿੰਗ ਪੰਜਾਬ ਦੇ ਸੰਯੁਕਤ ਸਕੱਤਰ ਹਰਮੇਸ਼ ਸਿੰਘ ਰੂਡ਼ੇ ਮਾਜਰਾ, ਕੇਸਰ ਸਿੰਘ ਮੂਸਾਪੁਰ, ਪ੍ਰਧਾਨ ਮਨਦੀਪ ਸਿੰਘ ਮੁਸਾਫ਼ਰ, ਸੁਰਿੰਦਰ ਸਿੰਘ ਰੂਡ਼ੇ ਮਾਜਰਾ, ਨੰਬਰਦਾਰ ਨੂਰਪੁਰਬੇਦੀ ਹਰੀ ਕ੍ਰਿਸ਼ਨ, ਐਡਵੋਕੇਟ ਮੁਨੀਸ਼ ਪੁਰੀ, ਹਰਕੇਤ ਸਿੰਘ ਕੋਲਾਪੁਰ, ਹੁਸਨ ਚੰਦ ਮਠਾਣ, ਡਾ. ਸਵਰਨਜੀਤ ਬੈਂਸ, ਡਾਕਟਰ ਪੰਮੀ ਮੁਕਾਰੀ, ਕਮਲ ਸੈਣੀਮਾਜਰਾ, ਗੁਰਨੈਬ ਸਿੰਘ ਨੂਰਪੁਰ ਬੇਦੀ ਹਾਜ਼ਰ ਸਨ।

Posted By: Tejinder Thind