ਸਟਾਫ ਰਿਪੋਰਟਰ, ਰੂਪਨਗਰ : ਜ਼ਿਲ੍ਹਾ ਕਾਂਗਰਸ ਭਵਨ ਰੋਪੜ ਵਿਖੇ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਬਾਬਾ ਵਿਸ਼ਵਕਰਮਾ ਜੀ ਦੀ ਫੋਟੋ ਅੱਗੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਹਰਦੀਪ ਸਿੰਘ ਚਾਹਲ ਕੋਆਰਡੀਨੇਟਰ ਆਲ ਇੰਡੀਆ ਓਬੀਸੀ ਵਿਭਾਗ ਕਾਂਗਰਸ, ਜੁਆਇੰਟ ਕੋਆਰਡੀਨੇਟਰ ਅਰੁਣ ਸੋਨੀ, ਗੁਰਿੰਦਰਪਾਲ ਸਿੰਘ ਬਿੱਲਾ ਸੂਬਾ ਚੇਅਰਮੈਨ ਓਬੀਸੀ ਵਿਭਾਗ ਕਾਂਗਰਸ, ਖਾਦੀ ਬੋਰਡ ਦੇ ਵਾਈਸ ਚੇਅਰਮੈਨ ਅਨਿਲ ਮਹਿਤਾ, ਸ਼ਿਵ ਦਿਆਲ ਚੌਹਾਨ ਜ਼ਿਲ੍ਹਾ ਚੇਅਰਮੈਨ ਓਬੀਸੀ, ਗੁਰਮੀਤ ਸਿੰਘ ਦਫ਼ਤਰ ਇੰਚਾਰਜ, ਸੁਖਵਿੰਦਰ ਸਿੰਘ, ਭਗਵੰਤ ਸਿੰਘ ਮਾਣਕੂ, ਰਾਜਨ ਯਾਦਵ ਆਦਿ ਵਰਕਰ ਮੌਜੂਦ ਸਨ।