ਪੱਤਰ ਪ੍ੇਰਕ, ਬੇਲਾ : ਸਰਕਾਰੀ ਹਾਈ ਸਕੂਲ ਡੱਲਾ ਵਿਖੇ ਪਿ੍ੰ: ਕੁਲਦੀਪ ਕੌਰ ਦੀ ਅਗਵਾਈ ਹੇਠ ਏਆਈਐੱਫ ਤੇ ਕੋਕਾ ਕੋਲਾ ਟੀਮ ਵੱਲਂੋ ਦੌਰਾ ਕੀਤਾ ਗਿਆ। ਦੋਵਂੇ ਫਾਊਂਡੇਸ਼ਨਾਂ ਦੇ ਪ੍ਤੀਨਿਧੀਆਂ ਨੇ 'ਸਪੋਰਟ ਮਾਈ ਸਕੂਲ' ਸੰਕਲਪ ਸਬੰਧੀ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਪ੍ੋਗਰਾਮ ਤਹਿਤ ਵਿਦਿਆਰਥੀਆਂ ਨੂੰ ਪ੍ਬੰਧਨ ਵਿਚ ਕੂੜੇ ਨੂੰ ਵੱਖ-ਵੱਖ ਕਰਕੇ ਸਹੀ ਵਰਤਂੋ ਅਤੇ ਨਿਪਟਾਰੇ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸਕੂਲ ਪ੍ਤੀਨਿਧੀਆਂ ਨਾਲ ਸਕੂਲ ਅਤੇ ਪਿੰਡ 'ਚ ਕੂੜੇ ਦੇ ਨਿਪਟਾਰੇ ਸਬੰਧੀ ਆ ਰਹੀਆਂ ਅੌਕੜਾਂ ਬਾਰੇ ਜਾਣਕਾਰੀ ਦਿੱਤੀ। ਕੋਕਾ ਕੋਲਾ ਕੰਪਨੀ ਦੇ ਪ੍ਤੀਨਿਧੀ ਦਿਨਸ਼ਾ ਨੇ ਵਿਦਿਆਰਥੀਆਂ ਨਾਲ ਪਲਾਸਟਿਕ ਦੀ ਮੁੜ ਵਰਤਂੋ ਸਬੰਧੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਡੀ ਟ੍ੇਨਰ ਅੰਜੂ ਜੈਨ, ਗੁਰਜੀਤ ਸਿੰਘਤੇ ਰਵਿੰਦਰ ਸਿੰਘ ਟ੍ੇਨਰ ਨੇ ਵਿਦਿਆਰਥੀਆਂ ਦੁਆਰਾ ਪਲਾਸਟਿਕ ਅਤੇ ਕੂੜਾ ਪ੍ਬੰਧਨ ਵਿਸ਼ੇ 'ਤੇ ਕੀਤੀ ਚਿੱਤਰਕਾਰੀ ਦੀ ਪ੍ਦਰਸ਼ਨੀ ਲਗਾਈ ਗਈ। ਇਸ ਮੌਕੇ ਦਰਸ਼ਨ ਸਿੰਘ, ਰਵਿੰਦਰ ਸਿੰਘ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਜਰਨੈਲ ਸਿੰਘ, ਹਰਪ੍ਰੀਤ ਸਿੰਘ, ਸਤੀਸ਼ ਕੁਮਾਰ ਅਤੇ ਪੰਚਾਇਤ ਅਤੇ ਸਕੂਲ ਮੈਨੇਜਮਂੈਟ ਕਮੇਟੀ ਮੈਂਬਰ ਹਾਜ਼ਰ ਸਨ।