ਪਵਨ ਕੁਮਾਰ, ਨੂਰਪੁਰ ਬੇਦੀ : ਰਾਣਾ ਹਸਪਤਾਲ ਨੂਰਪੁਰ ਬੇਦੀ ਵਿਖੇ ਪਿਛਲੇ ਸਮੇਂ ਤੋਂ ਇਲਾਕੇ ਦੇ ਲੋਕਾ ਦੀ ਸੁਵਿਧਾ ਲਈ ਚਮੜੀ ਦੇ ਰੋਗਾਂ ਤੋਂ ਗ੍ਸਤ ਮਰੀਜ਼ਾਂ ਨੂੰ ਇਲਾਕੇ 'ਚ ਸਹੁਲਤ ਦਿੱਤੀ ਜਾ ਰਹੀ ਹੈ ਜਾਣਕਾਰੀ ਦਿੰਦਿਆਂ ਰਾਣਾ ਹਸਪਤਾਲ ਦੇ ਪ੍ਰਬੰਧਕ ਡਾ. ਰਾਕੇਸ਼ ਰਾਣਾ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਰਾਣਾ ਹਸਪਤਾਲ 'ਚ ਹੀ ਡਾ. ਬੋਬੀ ਐੱਮਡੀ ਚਮੜੀ ਦੇ ਰੋਗਾਂ ਦੇ ਮਾਹਿਰ ਡਾਕਟਰ ਮਹੀਨੇ ਦੇ ਹਰ ਸੋਮਵਾਰ ਨੂੰ ਚਮੜੀ ਦੇ ਰੋਗਾਂ ਦੇ ਮਰੀਜ਼ਾਂ ਦਾ ਇਲਾਜ ਤੇ ਜਾਂਚ ਕਰਦੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਮਰੀਜ਼ਾਂ ਲਈ ਮਸ਼ਹੂਰ ਡਾਕਟਰ ਦੀ ਵਿਵਸਥਾ ਕੀਤੀ ਗਈ ਹੈ। ਡਾ. ਰਾਕੇਸ਼ ਰਾਣਾ ਨੇ ਦੱਸਿਆ ਕਿ ਰਾਣਾ ਹਸਪਤਾਲ 'ਚ ਵਾਲਾ ਦਾ ਝੜਨਾ, ਗੰਜੇਪਨ ਦਾ ਇਲਾਜ, ਦਾਦ, ਖਾਜ਼ ਤੇ ਖੁਜਲੀ, ਧੱਫੜੀ, ਨੌਜਵਾਨਾਂ 'ਚ ਆਉਣ ਵਾਲੀ ਕੀਲ ਤੇ ਮੁਹਾਸਿਆ ਦੀ ਸੱਮਸਿਆ, ਨੋਹਾ ਦੀਆਂ ਬਿਮਾਰੀਆਂ, ਸਫੈਦ ਦਾਗ, ਫੁਲਵੈਰੀ, ਅੌਰਤਾਂ 'ਚ ਹੋਣ ਵਾਲੀਆਂ ਬਿਮਾਰੀਆਂ ਛਾਈਆਂ ਅਤੇ ਗੁਪਤ ਰੋਗਾਂ ਦਾ ਇਲਾਜ ਕਰਨ ਵਾਲੇ ਡਾਕਟਰ ਲੋਕਾਂ ਦੀ ਸੇਵਾ 'ਚ ਹਮੇਸ਼ਾ ਹੀ ਹਾਜ਼ਰ ਰਹਿੰਦੇ ਹਨ। ਡਾਕਟਰ ਬੋਬੀ ਪੀਜੀਆਈ ਅਤੇ ਸਾਬਕਾ ਸਰ ਰੈਜੀਡੈਸ ਏਆਈਐੱਮਐੱਸ ਦਿੱਲੀ ਤੋਂ ਹਨ। ਜਿਨ੍ਹਾਂ ਨੂੰ ਚਮੜੀ ਦੇ ਰੋਗਾਂ ਦੀ ਕਾਫੀ ਮੁਹਾਰਤ ਹੈ। ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਇਸ ਮਾਹਿਰ ਡਾਕਟਰ ਦਾ ਇਲਾਕੇ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ। ਇਸ ਦੌਰਾਨ ਡਾਕਟਰ ਬੋਬੀ ਨੇ ਦੱਸਿਆ ਕਿ ਸਮੇਂ 'ਤੇ ਮਰੀਜ਼ ਦਾ ਇਲਾਜ ਨਾ ਹੋਣ ਕਾਰਨ ਬਿਮਾਰੀ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ। ਉਨ੍ਹਾਂ ਕਿਹਾ ਕਿ ਚਮੜੀ ਦੇ ਮਰੀਜ਼ਾਂ ਨੂੰ ਸਰਦੀ 'ਚ ਹਮੇਸ਼ਾ ਹੀ ਗਰਮ ਕੱਪੜੇ ਪਾਉਣੇ ਚਾਹੀਦੇ ਹਨ। ਇਸ ਦੇ ਨਾਲ ਆਪਣੇ ਕੱਪੜੇ ਗਰਮ ਪਾਣੀ ਨਾਲ ਧੋਣੇ ਚਾਹੀਦੇ ਹਨ, ਜਿਸ ਨਾਲ ਕੀਟਾਣੂ ਖ਼ਤਮ ਹੋ ਜਾਦੇ ਹਨ। ਸਰਦੀਆਂ 'ਚ ਨਾਰੀਅਲ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਦੇ ਨਾਲ ਹੀ ਗਰਮੀਆਂ ਸ਼ੁਰੂ ਹੋਣ ਵਾਲੀਆਂ ਹਨ, ਇਸ ਦੌਰਾਨ ਤੇਜ਼ ਧੁੱਪ ਤੋਂ ਬਚਣਾ ਚਾਹੀਦਾ ਹੈ ਤੇ ਪਾਣੀ ਦੀ ਵਰਤੋਂ ਪ੍ਰਚੂਨ ਮਾਤਰਾ 'ਚ ਕਰਨੀ ਚਾਹੀਦੀ ਹੈ। ਇੱਥੇ ਹੀ ਬੱਸ ਨਹੀ ਹਰੀਆਂ ਸਬਜ਼ੀਆਂ ਦਾ ਭਰਭੂਰ ਉਪਯੋਗ ਕਰਨਾ ਚਾਹੀਦਾ। ਹਸਪਤਾਲ ਦੇ ਐੱਮਡੀ ਡਾਕਟਰ ਰਾਕੇਸ਼ ਰਾਣਾ ਨੇ ਦੱਸਿਆ ਕਿ ਹੁਣ ਮਰੀਜ਼ਾਂ ਦੀ ਸਹੂਲਤ ਲਈ ਐਂਬੂਲੈਂਸ ਦੀ ਸਹੂਲਤ ਉਪਲੱਬਧ ਹੈ। ਇਸ ਮੌਕੇ ਡਾ. ਗੁਰਪ੍ਰਰੀਤ ਕੌਰ, ਡਾ. ਮੋਹਿਤ ਕੁਮਾਰ, ਡਾ. ਰਵੀ ਕੁਮਾਰ, ਹਰੀ ਅਵਤਾਰ ਵਸ਼ਿਸ਼ਟ, ਪ੍ਰਧਾਨ ਮਦਨ ਗੋਪਾਲ ਸਸਕੌਰ ਤੇ ਹਸਪਤਾਲ ਦਾ ਪੂਰਾ ਸਟਾਫ ਹਾਜ਼ਰ ਸੀ।