ਪਰਮਜੀਤ ਕੌਰ, ਚਮਕੌਰ ਸਾਹਿਬ

ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰਾਜ ਕੁਮਾਰ ਖੋਸਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਸਲਾਬਤਪੁਰ ਦਾ ਅਚਨਚੇਤ ਨਿਰੀਖਣ ਕਰਦਿਆਂ ਨਵੇਂ ਉਸਾਰੇ ਜਾ ਰਹੇ ਕਮਰਿਆਂ ਦਾ ਮੁਆਇਨਾ ਵੀ ਕੀਤਾ ਗਿਆ। ਇਸ ਮੌਕੇ ਖੋਸਲਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐੱਸਪੀ ਸਿੰਘ ਨੇ ਸਕੂਲ ਦੀ ਦਾਖ਼ਲਾ ਮੁਹਿੰਮ ਦਾ ਆਗਾਜ਼ ਕੀਤਾ ਅਤੇ ਵਿਦਿਆਰਥੀਆਂ ਦੇ ਘਰ ਜਾ ਕੇ ਪੋਸਟਰ ਰਿਲੀਜ਼ ਕਰਦਿਆਂ ਮਾਪਿਆਂ ਨੰੂ ਸਰਕਾਰੀ ਸਕੂਲਾਂ ਵਿਚ ਬੱਚੇ ਦਾਖ਼ਲ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਪ੍ਰਰੀ-ਬੋਰਡ ਪ੍ਰਰੀਖਿਆ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ। ਪਿ੍ਰੰਸੀਪਲ ਗੁਰਸ਼ਰਨ ਕੌਰ ਨੇ ਸਿੱਖਿਆ ਅਧਿਕਾਰੀਆਂ ਨੰੂ ਸਕੂਲ ਦੀਆਂ ਪ੍ਰਰਾਪਤੀਆਂ ਤੋਂ ਜਾਣੂ ਕਰਵਾਇਆ। ਇਸ ਪੀਟੀਏ ਦੇ ਪ੍ਰਧਾਨ ਬਲਦੇਵ ਸਿੰਘ, ਲੈਕਚਰਾਰ ਸੰਜੇ ਗੋਦਿਆਲ, ਸੰਜੀਵ ਕੁਮਾਰ, ਬਲਜਿੰਦਰ ਸਿੰਘ ਸ਼ਾਂਤਪੁਰ, ਪ੍ਰਭਜੀਤ ਸਿੰਘ, ਕਮਲਜੀਤ ਸਿੰਘ, ਜਗਦੀਪ ਸਿੰਘ ਤੇ ਕੁਲਦੀਪ ਕੌਰ ਹਾਜ਼ਰ ਸਨ।