ਸਟਾਫ ਰਿਪੋਰਟਰ,ਰੂਪਨਗਰ :ਏਕ ਨੂਰ ਚੈਰੀਟੇਬਲ ਸੁਸਾਇਟੀ ਵਲੋਂ ਅੱਖਾਂ ਦਾ ਮੁਫਤ ਚੈੱਕਐੱਪ ਕੈਂਪ ਗੁਰਦੁਆਰਾ ਜਗਜੀਤ ਨਗਰ ਰੋਪੜ ਵਿਖੇ ਲਗਾਇਆ ਗਿਆ । ਇਹ ਕੈਂਪ ਚਰਨਜੀਤ ਸਿੰਘ ਰੂਬੀ ਪ੍ਰਧਾਨਗੀ ਹੇਠ ਲਗਾਇਆ ਗਿਆ। ਇਸ ਮੌਕੇ ਡਾ.ਪਵਨ ਸ਼ਰਮਾ ਅਤੇ ਉਨ੍ਹਾ ਦੀ ਟੀਮ ਵਲੋਂ 165 ਵਿਅਕਤੀਆਂ ਦਾ ਚੈੱਕਅੱਪ ਕੀਤਾ ਗਿਆ ਅਤੇ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦਾ ਉਦਘਾਟਨ ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲਿਆਂ ਵਲੋਂ ਕੀਤਾ ਗਿਆ। ਇਸ ਮੌਕੇ ਹਰੀ ਪ੍ਰਸਾਦ ਕਪੂਰ, ਸੁਰਿੰਦਰ ਸਿੰਘ ਸੈਣੀ, ਮਨਪ੍ਰਰੀਤ ਸਿੰਘ, ਜਸਵੀਰ ਸਿੰਘ, ਧਰਮਪਾਲ ਐਡਵੋਕੇਟ ਆਦਿ ਮੌਜੂਦ ਸਨ।