ਜੋਲੀ ਸੂਦ, ਮੋਰਿੰਡਾ : ਐੱਸਡੀਐੱਮ ਮੋਰਿੰਡਾ ਹਰਬੰਸ ਸਿੰਘ ਵੱਲੋਂ ਬਲਾਕ ਮੋਰਿੰਡਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਪਿੰਡਾਂ ਵਿੱਚ ਚੱਲਦੇ ਵਿਕਾਸ ਕਾਰਜਾਂ ਤੇ ਸਕੂਲਾਂ ਦਾ ਜਾਇਜ਼ਾ ਲਿਆ ਗਿਆ। ਇਸ ਸਬੰਧੀ ਐੱਸਡੀਐੱਮ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਮੌਕੇ ਪਿੰਡ ਸਮਾਣਾ ਕਲਾਂ ਵਿਖੇ ਬਣਾਏ ਜਾ ਰਹੇ ਸਟੇਡੀਅਮ ਸਹਿਤ ਸਰਕਾਰੀ ਸਕੂਲ ਦਾ ਜਾਇਜ਼ਾ ਲਿਆ ਗਿਆ, ਇਸ ਤੋਂ ਇਲਾਵਾ ਪਿੰਡ ਰਾਮਗੜ੍ਹ ਵਿਖੇ ਸਮਸ਼ਾਨਘਾਟ ਦੀ ਉਸਾਰੀ ਦੇ ਕੰਮ ਦਾ ਜਾਇਜ਼ਾ, ਪਿੰਡ ਕਕਰਾਲੀ ਵਿਖੇ ਸੀਚੇਵਾਲ ਦੀ ਤਰਜ 'ਤੇ ਬਣਾਏ ਜਾ ਰਹੇ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਨਿਰੀਖਣ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਕਕਰਾਲੀ ਦੇ ਸਰਕਾਰੀ ਸਕੂਲ ਦੀ ਖਸਤਾ ਇਮਾਰਤ ਦਾ ਜਾਇਜ਼ਾ ਲਿਆ ਤੇ ਬੱਚਿਆਂ ਲਈ ਬਣਾਏ ਮਿਡ-ਡੇ ਮੀਲ ਖਾਣਾ ਦੀ ਜਾਂਚ ਵੀ ਕੀਤੀ। ਇਸ ਮੌਕੇ ਸਰਪੰਚ ਰਜਿੰਦਰ ਕੌਰ ਰੱਕੜ ਪਿੰਡ ਕਕਰਾਲੀ ਨੇ ਦੱਸਿਆ ਕਿ ਟਰੀਟਮੈਟ ਪਲਾਂਟ ਤੇ ਕਰੀਬ 35 ਲੱਖ ਦੀ ਲਾਗਤ ਆਵੇਗੀ ਤੇ ਇਹ ਪਲਾਂਟ 2 ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੇ ਹੁਣ ਤਕ 18 ਲੱਖ ਦੇ ਕਰੀਬ ਖਰਚ ਹੋ ਚੁੱਕੇ ਹਨ। ਇਸ ਮੌਕੇ ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਗੁਰਵਿੰਦਰ ਸਿੰਘ ਕਕਰਾਲੀ , ਬੀਡੀਪੀਓ ਦਫਤਰ ਮੋਰਿੰਡਾ ਤੋਂ ਏਈ ਪਵਨ ਕੁਮਾਰ, ਪੰਚਾਇਤ ਸੈਕਟਰੀ ਜਗਮੋਹਣ ਸਿੰਘ, ਸ਼ੇਰ ਸਿੰਘ ਕਕਰਾਲੀ, ਸੁਖਵਿੰਦਰ ਸਿੰਘ, ਅਸਵਿੰਦਰ ਸਿੰਘ, ਗੁਰਇਕਬਾਲ ਸਿੰਘ, ਪੰਚਾਇਤ ਮੈਂਬਰ ਸਵਰਨ ਸਿੰਘ, ਕੁਲਵੀਰ ਕੌਰ, ਜਸਪ੍ਰਰੀਤ ਕੌਰ, ਜਸਵੀਰ ਕੌਰ, ਅਮਰਜੀਤ ਸਿੰਘ, ਹਰਦਿਆਲ ਸਿੰਘ ਆਦਿ ਹਾਜ਼ਰ ਸਨ।