ਪਵਨ ਕੁਮਾਰ, ਨੂਰਪੁਰ ਬੇਦੀ

ਆਮ ਆਦਮੀ ਪਾਰਟੀ ਨੇ ਢਾਂਚੇ ਦਾ ਵਿਸਥਾਰ ਕਰਦਿਆਂ ਪਾਰਟੀ ਦੇ ਪ੍ਰਤੀ ਸਮਰਪਿਤ ਅਤੇ ਇਮਾਨਨਦਾਰ ਸਖਸ਼ੀਅਤ ਚਰਨਜੀਤ ਸੈਣੀ ਨੂੰ ਬੀਸੀ ਵਿੰਗ ਜ਼ਿਲ੍ਹਾ ਰੋਪੜ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ ।ਚਰਨਜੀਤ ਸੈਣੀਮਾਜਰਾ ਪਾਰਟੀ ਦੇ ਮੁੱਢਲੇ ਮੈਬਰਾਂ ਵਿੱਚੋਂ ਹਨ ਅਤੇ ਪਾਰਟੀ ਦੇ ਸ਼ੁਰੂਆਤੀ ਦਿਨਾਂ ਵਿਚ ਦਿਨ ਰਾਤ ਮਿਹਨਤ ਕਰਕੇ ਪਾਰਟੀ ਨੂੰ ਸਥਾਪਿਤ ਕਰਨ ਵਿਚ ਮੁੱਖ ਭੂਮਿਕਾ ਨਿਭਾਈ ਅਤੇ ਹਲਕੇ ਵਿਚ ਪਾਰਟੀ ਨੂੰ ਅੱਗੇ ਵਧਾਉਣ ਲਈ ਹਮੇਸ਼ਾਂ ਯਤਨਸ਼ੀਲ ਰਹੇ ਹਨ। ਚਰਨਜੀਤ ਸੈਣੀ ਦੀ ਨਿਯੁਕਤੀ ਤੇ ਖੁਸ਼ੀ ਜ਼ਾਹਰ ਕਰਦਿਆਂ ਜਿਲਾਂ੍ਹ ਰੋਪੜ ਦੇ ਸਕੱਤਰ ਰਾਮ ਕੁਮਾਰ ਮੁਕਾਰੀ , ਬੀ.ਸੀ. ਦੇ ਜਿਲਾਂ ਪ੍ਰਧਾਨ ਚੌਧਰੀ ਭਜਨ ਲਾਲ ਸੋਢੀ ਅਤੇ ਨੌਜਵਾਨ ਆਗੂ ਨਿਸ਼ੀ ਸੈਣੀ ਵੱਲੋਂ ਚਰਨਜੀਤ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੁਕਾਰੀ ਨੇ ਕਿਹਾ.ਕਿ ਆਮ ਆਦਮੀ ਪਾਰਟੀ ਵਿਚ ਹਰ ਵਰਕਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਭਵਿੱਖ ਵਿਚ ਵੀ ਹਰ ਵਰਕਰ ਦਾ ਮਾਣ ਸਨਮਾਨ ਬਰਕਰਾਰ ਰੱਖਿਆ ਜਾਵੇਗਾ ਚਰਨਜੀਤ ਸੈਣੀਮਾਜਰਾ ਨੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ , ਭਜਨ ਲਾਲ ਸੋਢੀ ਜਿਲਾ ਪ੍ਰਧਾਨ ਬੀਸੀ ਵਿੰਗ , ਜਿਲਾ ਸਕੱਤਰ ਰਾਮ ਕੁਮਾਰ ਮੁਕਾਰੀ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾੳਣਗੇ।