v> ਸਟਾਫ ਰਿਪੋਰਟਰ, ਰੂਪਨਗਰ : ਗਿਲਕੋ ਵੈਲੀ ਰੋਪੜ ਦੇ ਮਕਾਨ ਨੰ. 290 ਦੀ ਉਸਾਰੀ ਦੇ ਚੱਲ ਰਹੇ ਕੰਮ ਦੌਰਾਨ ਮੋਟਰਸਾਈਕਲ ਤੇ ਆਏ ਚੋਰਾਂ ਨੇ ਸਰੀਆ ਚੋਰੀ ਕਰ ਲਿਆ। ਸਰੀਆ ਚੋਰੀ ਕਰਨ ਦੀ ਫੁਟੇਜ਼ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਇਸ ਬਾਰੇ ਸਿਟੀ ਪੁਲਿਸ ਰੋਪੜ ਨੂੰ ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਗਿਲਕੋ ਵੈਲੀ ਰੋਪੜ ਵਿਖੇ ਮਕਾਨ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿੱਥੇ ਕਾਫੀ ਸਮਾਨ ਲੋਹਾ, ਰੇਤਾ ਤੇ ਹੋਰ ਸਮਾਨ ਪਿਆ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਰਾਹੀਂ ਪਤਾ ਲੱਗਿਆ ਕਿ ਚੋਰ ਸਰੀਆ ਚੋਰੀ ਕਰਕੇ ਲੈ ਗਏ ਹਨ। ਇਸ ਬਾਰੇ ਸਿਟੀ ਪੁਲਿਸ ਰੋਪੜ ਦੇ ਏਐਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਛੋਟੂ ਪੁੱਤਰ ਹਰਜੀਤ ਸਿੰਘ ਵਾਸੀ ਬਾੜਾ, ਬਿਕਰਮਜੀਤ ਸਿੰਘ ਉਰਫ ਬਿੱਲਾ ਪੁੱਤਰ ਜਗਤਾਰ ਸਿੰਘ ਵਾਸੀ ਪੱਕਾ ਬਾਗ ਰੋਪੜ ਵਜੋਂ ਹੋਈ ਹੈ। ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Posted By: Jatinder Singh