ਲਖਵੀਰ ਖਾਬੜਾ, ਰੂਪਨਗਰ : 'ਨੌਜਵਾਨ ਵਰਗ ਲੋਕਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕਰੇ ਕਿਉਂਕਿ ਜੇਕਰ ਅਸੀਂ ਇਮਾਨਦਾਰੀ ਨਾਲ ਵੋਟ ਦਾ ਇਸਤੇਮਾਲ ਕਰਾਂਗੇ ਤਾਂ ਹੀ ਵਧੀਆ ਲੋਕ ਚੁਣ ਕੇ ਦੇਸ਼ ਦੇ ਖੁਸ਼ਹਾਲ ਭਵਿੱਖ ਲਈ ਫੈਸਲੇ ਲੈਣਗੇ' ਇਹ ਵਿਚਾਰ ਨਹਿਰੂ ਯੁਵਾ ਕੇਂਦਰ ਰੂਪਨਗਰ ਦੁਆਰਾ ਯੁਥ ਹੋਸਟਲ ਵਿਖੇ ਕਰਵਾਏ ਯੂਥ ਲੀਡਰਸ਼ਿਪ ਤੇ ਸਮੁਦਾਇ ਪ੍ੋਗਰਾਮ ਦੇ ਦੂਜੇ ਦਿਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਅਸਿਸਟੈਂਟ ਕਮਿਸ਼ਨਰ ਜਰਨਲ ਜਸਪ੍ਰੀਤ ਸਿੰਘ ਨੇ ਪ੍ਗਟ ਕੀਤੇ। ਉਨ੍ਹਾਂ ਕਿਹਾ ਕਿ ਇਲੈਕਸ਼ਨ ਕਮਿਸ਼ਨ ਵਲੋਂ ਵੱਡੇ ਪੱਧਰ 'ਤੇ ਸਵੀਪ ਪ੍ੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਲੋਕਾਂ ਨੂੰ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕੋਈ ਵੀ ਉਪਰਾਲਾ ਉਦੋਂ ਤਕ ਸਫ਼ਲ ਨਹੀਂ ਹੁੰਦਾ, ਜਦੋਂ ਤਕ ਨੌਜਵਾਨ ਵਰਗ ਦੀ ਸ਼ਮੂਲੀਅਤ ਨਾ ਹੋਵੇ। ਈਵੀਐੱਮ ਦੇ ਮਾਸਟਰ ਟਰੇਨਰ ਦਿਨੇਸ਼ ਕੁਮਾਰ ਸੈਣੀ ਨੇ ਈਵੀਐੱਮ. ਵੀਵੀਐੱਮ-3 ਮਾਡਲ ਪੈਟਾ ਮਸ਼ੀਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਜਦੋਂ ਤੁਸੀਂ ਉਕਤ ਮਸ਼ੀਨ ਦੇ ਮਾਧਿਅਮ ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਸਪੱਸ਼ਟ ਹੋ ਜਾਵੇਗਾ ਕਿ ਤੁਹਾਡੇ ਵਲੋਂ ਪਾਈ ਗਈ ਵੋਟ ਸਹੀ ਪਈ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪਹਿਲਾਂ ਵੋਟਰਾਂ ਦੇ ਮਨਾਂ ਵਿਚ ਈਵੀਅੱੈਮ ਮਸ਼ੀਨਾਂ ਦੇ ਬਾਰੇ ਕਈ ਕਿਸਮ ਦੇ ਸ਼ੰਕੇ ਸਨ ਪਰ ਇਸ ਵਾਰ ਉਕਤ ਮਸ਼ੀਨ ਦੀ ਵਰਤੋਂ ਨਾਲ ਸਾਰੇ ਸ਼ੰਕੇ ਦੂਰ ਹੋ ਜਾਣਗੇ। ਇਸੇ ਤਰ੍ਹਾਂ ਅੱਜ ਕੈਪਟਨ ਮਨਮੀਤ ਸਿੰਘ ਚੀਮਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਨੌਜਵਾਨਾਂ ਨੂੰ ਫੌਜ ਅਤੇ ਪੁਲਿਸ ਦੀ ਭਰਤੀ ਹੋਣ ਲਈ ਵਿਸਥਾਰ ਪੂਰਵਕ ਨੁਕਤੇ ਸਾਂਝੇ ਕੀਤੇ ਅਤੇ ਪ੍ੋਫੈਸਰ ਜਤਿੰਦਰ ਸਿੰਘ ਗਿੱਲ ਨੇ ਨੌਜਵਾਨਾਂ ਦੇ ਸਮਾਜ ਪ੍ਤੀ ਬਣਦੇ ਫਰਜ਼ਾਂ ਬਾਰੇ ਚਾਨ੍ਹਣਾ ਪਾਇਆ। ਜ਼ਿਲ੍ਹਾ ਯੂਥ ਕੋਆਰਡੀਨੇਟਰ ਸੁਰਿੰਦਰ ਸੈਣੀ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਜਿਥੇ ਨੌਜਵਾਨਾਂ ਨੂੰ ਉਨ੍ਹਾਂ ਦੇ ਫਰਜ਼ਾਂ ਅਤੇ ਸਮਾਜ ਪ੍ਤੀ ਬਣਦੀ ਜ਼ਿੰਮੇਵਾਰੀਆਂ ਬਾਰੇ ਸਮੇਂ ਸਮੇਂ 'ਤੇ ਪ੍ੋਗਰਾਮ ਉਲੀਕ ਕੇ ਜਾਗਰੂਕ ਕਰਦਾ ਹੈ ਉਥੇ ਨੌਜਵਾਨਾਂ ਨੂੰ ਪਿਛਲੇ ਸਮੇਂ ਵਿਚ ਵੀ ਸਵੀਪ ਪ੍ੋਗਰਾਮ ਦੇ ਅਧੀਨ ਯੂਥ ਕਲੱਬਾਂ ਦੇ ਜ਼ਰੀਏ ਵੱਡੇ ਪੱਧਰ 'ਤੇ ਲੋਕਾਂ ਨੂੰ ਜਾਗਰੂਕ ਕੀਤਾ। ਸੈਣੀ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਨਹਿਰੂ ਯੁਵਾ ਕੇਂਦਰ ਸਵੀਪ ਪ੍ੋਗਰਾਮ ਵਿਚ ਵਧੀਆ ਕਾਰਗੁਜ਼ਾਰੀ ਕਰਨ ਬਦਲੇ ਸਟੇਟ ਪੱਧਰ 'ਤੇ ਸਨਮਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਆਉਣ ਵਾਲੇ ਸਮੇਂ ਵਿਚ ਵੀ ਇਸ ਪ੍ੋਗਰਾਮ ਨੂੰ ਘਰ ਘਰ ਤੱਕ ਲੈ ਕੇ ਜਾਵੇਗਾ। ਮੌਕੇ 'ਤੇ ਇਲੈਕਸ਼ਨ ਤਹਿਸਲੀਦਾਰ ਹਰਮਿੰਦਰ ਸਿੰਘ, ਇਲੈਕਸ਼ਨ ਕਾਨੂੰਗੋ, ਪਲਵਿੰਦਰ ਸਿੰਘ, ਅਵਿੰਦਰ ਸਿੰਘ ਰਾਜੂ, ਮੈਡਮ ਕਮਲੇਸ਼ ਸੈਣੀ, ਬਲਜਿੰਦਰ ਕੌਰ, ਨਵਨੀਤ ਕੌਰ, ਗੁਰਵਿੰਦਰ ਕੌਰ ਆਦਿ ਹਾਜ਼ਰ ਸਨ।