ਮਨਪ੍ਰਰੀਤ ਸਿੰਘ, ਘਨੌਲੀ : ਘਨੌਲੀ ਚੌਕੀ ਇੰਚਾਰਜ ਸਬ ਇੰਸਪੈਕਟਰ ਰਣਬੀਰ ਸਿੰਘ ਸੰਧੂ ਨੇ ਦੱਸਿਆ ਕਿ ਬੀਤੇ ਦਿਨੀ ਉਹਨਾਂ ਦੇ ਕੋਲ ਪਰਮਜੀਤ ਸਿੰਘ ਪੁੱਤਰ ਮਹਿੰਦਰਪਾਲ ਸਿੰਘ ਵਾਸੀ 2011 ਟਾਈਪ -1 ਨੂੰਹੋਂ ਕਾਲੋਨੀ ਥਾਣਾ ਸਦਰ ਰੋਪੜ ਜ਼ਿਲ੍ਹਾ ਰੋਪੜ ਨੇ ਦਰਖਾਸਤ ਦਿੱਤੀ ਸੀ ਕਿ ਉਹਨਾਂ ਦੇ ਘਰੋਂ ਕੈਮਰਾ ਸਮੇਤ ਕਿੱਟ ਜਿਸ ਦੀ ਕੀਮਤ ਕਰੀਬ ਇਕ ਲੱਖ ਰੁਪਏ ਹੈ ਉਹ ਚੋਰੀ ਹੋ ਗਿਆ। ਇਸ ਮੌਕੇ ਘਨੌਲੀ ਚੌਕੀ ਇੰਚਾਰਜ ਸਬ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਪੁੱਤਰ ਮਹਿੰਦਰਪਾਲ ਸਿੰਘ ਨੇ ਦੱਸਿਆ ਸੀ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਆਪਣੇ ਘਰ ਤਾਲਾ ਲਾ ਕੇ ਕਿਤੇ ਬਾਹਰ ਗਏ ਹੋਏ ਸਨ ਤੇ ਜਦੋਂ ਓਹ ਬੀਤੇ ਦਿਨੀ ਘਰੇ ਆਏ ਤਾਂ ਉਨ੍ਹਾਂ ਦੇ ਘਰ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਉਨ੍ਹ੍ਹਾਂ ਦੇ ਘਰੋਂ ਅਲਮਾਰੀ ਚੋਂ ਕੈਮਰਾ ਗਾਇਬ ਸੀ । ਉਹਨਾ ਨੇ ਆਲੇ ਦੁਆਲੇ ਜਾਂਚ ਪੜਤਾਲ ਪੁੱਛਗਿੱਛ ਕਰਨ ਤੋਂ ਬਾਅਦ ਪੱਤਾ ਲੱਗਾ ਕਿ ਉਨ੍ਹ੍ਹਾਂ ਦਾ ਕੈਮਰਾ ਹਿਮਾਂਸ਼ੂ ਕੁਮਾਰ ਸਿੰਘ ਪੁੱਤਰ ਜਤਿੰਦਰ ਕੁਮਾਰ ਵਾਸੀ 2056 ਟਾਈਪ 1 ਨੂੰਹੋਂ ਕਾਲੋਨੀ ਘਨੌਲੀ ਅਤੇ ਅਭਿਸ਼ੇਕ ਕੁਮਾਰ ਪੁੱਤਰ ਜੱਗਾ ਸਿੰਘ ਵਾਸੀ 1605 ਟਾਈਪ 1 ਨੂੰਹੋਂ ਕਾਲੋਨੀ ਘਨੌਲੀ ਨੇ ਉਹਨਾਂ ਦੇ ਘਰ ਦਾ ਤਾਲਾ ਤੋੜ ਕੇ ਚੋਰੀ ਕੀਤਾ ਹੈ । ਇਸਦੀ ਇਤਲਾਹ ਉਹਨਾਂ ਪੁਲਿਸ ਚੌਕੀ ਘਨੌਲੀ ਦਿੱਤੀ ਤੇ ਰਿਪੋਰਟ ਦਰਜ ਕਰਵਾਈ ਤੇ ਇਸ ਰਿਪੋਰਟ ਦੇ ਤਹਿਤ ਪੁਲਿਸ ਚੌਕੀ ਘਨੌਲੀ ਨੇ ਕਾਰਵਾਈ ਆਰੰਭ ਕੀਤੀ । ਦਰਖਾਸਤ ਤੇ ਕਾਰਵਾਈ ਕਰਦੇ ਹੋਏ ਚੋਰਾਂ ਦੀ ਭਾਲ ਕਰਦੇ ਹੋਏ ਏਐਸਆਈ ਕੁਲਵਿੰਦਰ ਸਿੰਘ ਘਨੌਲੀ ਚੌਕੀ ਨੇ ਰਾਤ ਨੂੰ ਗਸ਼ਤ ਦੌਰਾਨ ਹਿਮਾਸ਼ੂ ਕੁਮਾਰ ਸਿੰਘ ਪੁੱਤਰ ਜਤਿੰਦਰ ਕੁਮਾਰ ਵਾਸੀ 2056 ਟਾਈਪ 1 ਨੂੰਹੋਂ ਕਾਲੋਨੀ ਘਨੌਲੀ ਤੇ ਅਭਿਸ਼ੇਕ ਕੁਮਾਰ ਪੁੱਤਰ ਜੱਗਾ ਸਿੰਘ ਵਾਸੀ 1605 ਟਾਈਪ 1 ਨੂੰਹੋਂ ਕਾਲੋਨੀ ਘਨੌਲੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਤੇ ਪੁਲਿਸ ਚੌਕੀ ਲਿਜਾ ਕੇ ਪੁੱਛਗਿੱਛ ਕਰਨ ਤੇ ਇਹਨਾਂ ਕੋਲੋ ਕੈਮਰਾ ਬਰਾਮਦ ਹੋ ਗਿਆ। ਪੁਲਿਸ ਨੇ ਦੋਸ਼ੀਆਂ ਤੇ ਮੁਕੱਦਮਾ ਦਰਜ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।