ਹਰਜੋਤ ਬੈਂਸ ਨੇ ਹਲਕੇ ’ਚ ਵੱਖ-ਵੱਖ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਹਲਕੇ ਵਿਚ ਵੱਖ ਵੱਖ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
Publish Date: Wed, 12 Nov 2025 06:08 PM (IST)
Updated Date: Wed, 12 Nov 2025 06:10 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਹਰਜੋਤ ਸਿੰਘ ਬੈਂਸ ਦੁਆਰਾ ਅੱਜ 3 ਕਰੋੜ ਦੀ ਲਾਗਤ ਨਾਲ 4.20 ਕਿਲੋਮੀਟਰ ਲੰਬੀ ਬਾਸੋਵਾਲ ਤੋਂ ਮਜਾਰਾ ਸੜਕ ਨੂੰ 18 ਫੁੱਟ ਚੌੜਾ ਕਰਨ ਅਤੇ 26 ਲੱਖ ਦੀ ਲਾਗਤ ਨਾਲ ਬਾਸੋਵਾਲ ਤੋ ਬਰਾਰੀ ਅਤੇ 25 ਲੱਖ ਦੀ ਲਾਗਤ ਨਾਲ ਲੋਅਰ ਬੱਢਲ ਤੋ ਹਰੀਵਾਲ ਤੱਕ ਬਣਨ ਵਾਲੀਆਂ ਪੁਲੀਆਂ ਦਾ ਨੀਂਹ ਪੱਥਰ ਰੱਖਿਆ ਗਿਆ। ਕੈਬਨਿਟ ਮੰਤਰੀ ਨੇ ਹਲਕੇ ਦੇ ਲੋਕਾਂ ਨੂੰ ਕਰੋੜਾਂ ਰੁਪਏ ਦੇ ਵਿਕਾਸੀ ਕੰਮਾਂ ਦੀ ਵੱਡੀ ਸੋਗਾਤ ਦਿੱਤੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੇਂਡੂ ਅਤੇ ਸ਼ਹਿਰੀ ਦੋਹਾਂ ਖੇਤਰਾਂ ਦੇ ਸੰਤੁਲਿਤ ਵਿਕਾਸ ਲਈ ਵੱਡੇ ਪੱਧਰ ‘ਤੇ ਕੰਮ ਕੀਤੇ ਜਾ ਰਹੇ ਹਨ। ਬੈਂਸ ਨੇ ਕਿਹਾ ਕਿ ਹਲਕੇ ਵਿਚ ਕੁੱਲ 127 ਕਿਲੋਮੀਟਰ ਸੜਕਾਂ ਨੂੰ 10 ਤੋਂ 18 ਫੁੱਟ ਤੱਕ ਚੌੜਾ ਕੀਤਾ ਜਾ ਰਿਹਾ ਹੈ, ਜਦਕਿ ਪਿੰਡਾਂ ਨੂੰ ਮੁੱਖ ਮਾਰਗਾਂ ਨਾਲ ਜੋੜਨ ਵਾਲੀਆਂ ਸਾਰੀਆਂ ਸੜਕਾਂ 18 ਫੁੱਟ ਚੌੜੀਆਂ ਬਣਾਈਆਂ ਜਾਣਗੀਆਂ। ਕੈਬਨਿਟ ਮੰਤਰੀ ਨੇ ਵਿਕਾਸ ਦੀ ਲਹਿਰ ਦੌਰਾਨ ਹਲਕਾ ਵਾਸੀਆਂ ਨੂੰ ਦਿੱਤੇ ਤੋਹਫੇ। ਕੈਬਨਿਟ ਮੰਤਰੀ ਨੇ ਕਿਹਾ ਕਿ ਬਿਭੌਰ ਸਾਹਿਬ ਤੋਂ ਸੁਆਮੀਪੁਰੀ, ਪੀਘਬੜੀ, ਕੋਟਲਾ ਤੋਂ ਸਮਲਾਹ ਅਤੇ ਨੈਣਾ ਦੇਵੀ ਰੋਡ ਤੋਂ ਬਣੀ ਤੱਕ ਦੀਆਂ ਸੜਕਾਂ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਇਸ ਦੇ ਨਾਲ ਨਾਲ ਹਲਕੇ ਦੇ ਸਾਰੇ ਪੁਲ ਅਤੇ ਪੁਲੀਆਂ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ। ਜਿੱਥੇ ਲੋੜ ਹੈ, ਉੱਥੇ ਛੋਟੇ ਅਤੇ ਵੱਡੇ ਪੁਲ ਬਣਾਏ ਜਾਣਗੇ ਅਤੇ ਨਵੀਆਂ ਖੰਬੇ ਅਤੇ ਐਲਈਡੀ ਲਾਈਟਾਂ ਲਗਾ ਕੇ ਰਾਤ ਸਮੇਂ ਆਵਾਜਾਈ ਸੁਚਾਰੂ ਕੀਤੀ ਜਾਵੇਗੀ। ਬੈਂਸ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਚਿੱਤਰਕਾਰੀ ਦਾ ਵਿਸ਼ੇਸ਼ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ, ਜਿਸ ਦੀ ਲਾਗਤ ਉਹਨਾਂ ਦੇ ਨਿੱਜੀ ਖਰਚ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਇਹ ਕੰਮ ਗੁਰੂ ਸਾਹਿਬ ਦੀ ਸ਼ਹੀਦੀ ਦੇ 350 ਸਾਲਾ ਸਮਾਗਮਾਂ ਨੂੰ ਸਮਰਪਿਤ ਹਨ। ਉਨ੍ਹਾਂ ਦੱਸਿਆ ਕਿ 20 ਨਵੰਬਰ ਨੂੰ ਚਰਨ ਗੰਗਾ ਸਟੇਡੀਅਮ ਵਿਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ। 23, 24 ਅਤੇ 25 ਨਵੰਬਰ ਨੂੰ ਹਰ ਪਿੰਡ ਤੋਂ ਵਿਸ਼ੇਸ਼ ਬੱਸ ਸੇਵਾ ਚਲਾਈ ਜਾਵੇਗੀ ਤਾਂ ਜੋ ਹਰ ਨਾਗਰਿਕ ਸਮਾਗਮਾਂ ਵਿਚ ਹਿੱਸਾ ਲੈ ਸਕੇ। ਇਸ ਤੋਂ ਇਲਾਵਾ 23 ਤੋਂ 29 ਨਵੰਬਰ ਤੱਕ ਡਰੋਨ ਸ਼ੋਅ ਕਰਵਾਏ ਜਾਣਗੇ ਅਤੇ ਗੁਰੂ ਨਗਰੀ ਵਿਚ ਟੈਂਟ ਸਿਟੀ, ਸੀ.ਸੀ.ਟੀ.ਵੀ ਕੈਮਰੇ, ਐਲਈਡੀ ਸਕਰੀਨ, ਈ-ਰਿਕਸ਼ੇ, ਗੋਲਫ ਕਾਰਟ ਅਤੇ ਟਰਾਲੀ ਸਿਟੀ ਦੀ ਵਿਵਸਥਾ ਕੀਤੀ ਜਾ ਰਹੀ ਹੈ। ਬੈਂਸ ਨੇ ਕਿਹਾ ਕਿ ਸਾਰੇ ਦੇਸ਼ਾਂ ਦੇ ਮੁੱਖ ਮੰਤਰੀਆਂ ਨੂੰ ਵੀ ਸਮਾਗਮਾਂ ਲਈ ਬੁਲਾਇਆ ਗਿਆ ਹੈ ਤਾਂ ਜੋ ਹਿੰਦੂ-ਸਿੱਖ ਏਕਤਾ ਦਾ ਸੁਨੇਹਾ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਪੈਗਾਮ ਹਰ ਦੇਸ਼ ਵਾਸੀ ਤੱਕ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਵਿਧਾਨ ਸਭਾ ਗੁਰੂ ਨਗਰੀ ਵਿਚ ਸਥਾਪਤ ਹੋਵੇਗੀ। ਇਸ ਮੌਕੇ ਕਮਿੱਕਰ ਸਿੰਘ ਡਾਢੀ ਹਲਕਾ ਕੋਆਰਡੀਨੇਟਰ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਸਰਪੰਚ ਗੁਰਨਾਮ ਸਿੰਘ ਬਣੀ, ਸਰਪੰਚ ਪ੍ਰਿੰਸ ਰਾਣਾ ਗੰਗੂਵਾਲ, ਸਰਪੰਚ ਮਿੰਟੂ ਰਾਣਾ ਮੰਗੇਵਾਲ, ਸਰਪੰਚ ਗੁਰਦਿਆਲ ਸਿੰਘ ਬੀਕਾਪੁਰ ਲੋਅਰ, ਸਰਪੰਚ ਜਸਪਾਲ ਸਿੰਘ, ਜੱਸੀ ਬੀਕਾਪੁਰ ਅੱਪਰ ਸਰਪੰਚ, ਜਸਵੰਤ ਸਿੰਘ ਸੱਧੇਵਾਲ ਸਰਪੰਚ, ਮਹੇਸ਼ ਨੰਦ ਲੰਗ ਮਜਾਰੀ ਸਰਪੰਚ ,ਰਾਮ ਕੁਮਾਰ ਮਜਾਰਾ ਸਰਪੰਚ, ਸੁਮਿਤ ਸ਼ਰਮਾ ਜਿੰਦਵੜੀ, ਰਸ਼ਪਾਲ ਸ਼ਰਮਾ ਬਾਸੋਵਾਲ ਸੁਸਾਇਟੀ ਪ੍ਰਧਾਨ, ਜਸਮੇਰ ਸਿੰਘ ਰਾਣਾ ਐਸਐਮਸੀ ਕਮੇਟੀ ਚੇਅਰਮੈਨ ਬਾਸੋਵਾਲ ਸਕੂਲ, ਮਨਜੀਤ ਸਿੰਘ ਨੰਬਰਦਾਰ, ਮੰਟੀ ਕਪਲਾ, ਸੁਖਵਿੰਦਰ ਸਿੰਘ, ਵਰਿੰਦਰ ਸਿੰਘ, ਗੁਰਮੀਤ ਸਿੰਘ, ਧਰਮਿੰਦਰ ਕਾਲੀਆ, ਗਵਰਧਨ ਭਾਰਦਵਾਜ, ਕਰਤਾਰ ਸਿੰਘ, ਸੋਹਣ ਸਿੰਘ, ਸੰਤ ਕੁਮਾਰ ਕਪਲਾ, ਦੀਪਕ ਨੱਡਾ, ਨੀਰਜ ਨੱਡਾ, ਮੋਤੀ ਰਾਮ, ਰਾਮਪਾਲ ਮੋਹੀਵਾਲ ਸੂਬੇਦਾਰ, ਵਿਜੇ ਕੁਮਾਰ, ਅਮਿਤ ਚੰਦ, ਹੈਪੀ ਸਾਕਾ, ਜੈਗਪਾਲ ਕਾਲੀਆ, ਰਾਹੁਲ ਚੇਤਲ, ਕਾਕੂ ਢੇਰ, ਬਬਲੂ ਪੰਡਿਤ, ਹਰਚਰਨ ਸਿੰਘ, ਮਹਿੰਦਰ ਸਿੰਘ, ਮੋਹਣ ਸਿੰਘ, ਅੰਕੁਸ਼ ਪਾਠਕ, ਨਿਤਿਨ ਕਾਲੀਆ, ਬਾਲਕਿਸ਼ਨ, ਜਰਨੈਲ ਰਾਣਾ, ਤਿਲਕਰਾਜ ਅਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।