v> ਪੱਤਰ ਪ੍ਰੇਰਕ, ਸ੍ਰੀ ਚਮਕੌਰ ਸਾਹਿਬ : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤੇਜ਼ ਬੁਖ਼ਾਰ ਤੋਂ ਪੀੜਤ ਹੋਣ ਕਾਰਨ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਚੰਨੀ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਪਿੰਡਾਂ ਵਿਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਲਈ ਜਾ ਰਹੇ ਸਨ ਕਿ ਪਿਛਲੇ ਦੋ ਦਿਨਾਂ ਤੋਂ ਉਹ ਕਾਫੀ ਤੇਜ਼ ਬੁਖ਼ਾਰ ਦੀ ਲਪੇਟ ਵਿਚ ਹਨ। ਉਨ੍ਹਾਂ ਨੇ ਮਿਲਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਕੁਝ ਦਿਨ ਆਰਾਮ ਕਰਨਗੇ ਤੇ ਫੇਰ (ਇਕਾਂਤਵਾਸ) ਤੋਂ ਬਾਅਦ ਹੀ ਮਿਲਣ।