ਜੋਲੀ ਸੂਦ, ਮੋਰਿੰਡਾ

ਕੈਬਨਿਟ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਸ਼ਹਿਰ ਦੇ ਸਾਰੇ ਵਾਰਡਾਂ ਦੇ ਕੌਂਸਲਰਾਂ ਅਤੇ ਕੌਸਲਰਾਂ ਨਾਲ ਸਬੰਧਿਤ ਨੁਮਾਇੰਦਿਆਂ ਤੋ ਇਲਾਵਾ ਨਗਰ ਕੌਂਸਲ ਅਧਿਕਾਰੀਆਂ ਨਾਲ ਵਿਸੇਸ਼ ਮੀਟਿੰਗ ਅਪਣੇ ਮੋਰਿੰਡਾ ਸਥਿਤ ਗ੍ਹਿ ਵਿਖੇ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ਹਿਰ ਦੀ ਜੋ ਵੀ ਸਮੱਸਿਆਵਾਂ ਹਨ ਉਨਾ ਨੂੰ ਹੱਲ ਕਰਨ ਲਈ ਇਹ ਮੀਟਿੰਗ ਸੱਦੀ ਗਈ ਹੈ ਜਿਸਦੇ ਚਲਦਿਆਂ ਸਾਰੇ ਕੌਂਸਲਰਾ ਅਤੇ ਆਗੂਆਂ ਨੇ ਅਪਣੇ-ਅਪਣੇ ਵਾਰਡਾਂ ਦੀਆਂ ਸਮੱਸਿਆਵਾ ਦੱਸੀਆਂ ਹਨ ਅਤੇ ਮੌਕੇ 'ਤੇ ਹਾਜਰ ਅਫ਼ਸਰਾ ਦੀ ਡਿਊਟੀਆਂ ਲਗਾਈਆਂ ਗਈਆਂ ਹਨ ਕਿ ਉਹ ਵਾਰਡਾਂ 'ਚ ਜਾ ਕੇ ਉਨਾਂ੍ਹ ਸਮੱਿਆਵਾਂ ਨੂੰ ਦੇਖਣਗੇ ਤੇ ਉਹਨਾਂ ਨੂੰ ਹੱਲ ਕਰਨ ਲਈ ਐਸਟੀਮੇਟ ਬਣਾ ਕੇ ਦੇਣਗੇ ਤੇ ਫਿਰ ਇਸੇ ਮਹੀਨੇ ਉਨਾਂ੍ਹ ਕੰਮਾਂ ਲਈ ਗ੍ਾਂਟ ਲਿਆ ਕੇ ਦਿੱਤੀ ਜਾਵੇਗੀ। ਉਨਾਂ੍ਹ ਕਿਹਾ ਕਿ ਸ਼ਹਿਰ ਵਿੱਚ ਇੱਥੇ ਕਮਿਊਨਿਟਂ ਸੈਂਟਰ ਬਣ ਰਿਹਾ ਹੈ, ਉਸ ਦੇ ਕੰਮ ਦੀ ਦੁਆਰਾ ਸਮੀਖਿਆਂ ਕੀਤੀ ਗਈ ਹੈ। ਇਸ ਤੋਂ ਇਲਾਵਾ ਰੇਲਵੇ ਲਾਈਨ ਦੇ ਨਾਲ-ਨਾਲ ਇੱਕ ਹੋਰ ਸੜਕ ਬਣਾਈ ਜਾ ਰਹੀ ਜਿਸ ਨਾਲ ਸ਼ਹਿਰ ਨਿਵਾਸੀਆਂ ਨੂੰ ਇੱਕ ਰੇਲਵੇ ਸਟੇਸ਼ਨ ਤੋਂ ਦੂਸਰੇ ਰੇਲਵੇ ਸ਼ਟੇਸ਼ਨ ਤੱਕ ਜਾਣ ਲਈ ਸਹੂਲਤ ਹੋਵੇਗੀ। ਉਨਾਂ੍ਹ ਕਿਹਾ ਕਿ ਸ਼ਹਿਰ ਵਿੱਚ ਬਣ ਰਿਹਾ ਅੰਡਰ ਬਰਿੱਜ ਦੀਵਾਲੀ ਤੱਕ ਤਿਆਰ ਹੋ ਜਾਵੇਗਾ ਤੇ ਅਸੀ ਉਸ 'ਤੇ ਦੀਵਾ ਬਾਲ ਕੇ ਦੀਵਾਲੀ ਮਨਾਵਾਗੇ। ਇਸ ਮੌਕੇ ਪੱਤਰਕਾਰਾਂ ਵਲੋਂ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੇ ਕੰਮਾਂ ਦੀਆਂ ਖਾਮੀਆਂ ਬਾਰੇ ਪੁੱਛਣ 'ਤੇ ਉਨਾਂ੍ਹ ਕਿਹਾ ਕਿ ਅਫ਼ਸਰਾ ਨੂੰ ਤਾੜਨ ਕੀਤੀ ਗਈ ਹੈ ਕਿ ਕੋਈ ਵੀ ਕੰਮ ਅਗਰ ਅੰਡਰ ਕੁਆਲਿਟੀ ਪਾਇਆ ਗਿਆ ਤਾਂ ਬਿਜੀਲੈਸ ਦੀ ਇੰਕੁਆਰੀ ਭੁਗਤਣ ਲਈ ਤਿਆਰ ਰਹਿਣ।