ਖੇਤੀ ਸੋਧ ਕਾਨੂੰਨਾਂ ਨੇ ਦੇਸ਼ ਦੇ ਸੰਘੀ ਢਾਂਚੇ ਨੂੰ ਢਾਅ ਲਾਈ : ਬ੍ਹਮ ਮਹਿੰਦਰਾ

ਸਰਬਜੀਤ ਸਿੰਘ, ਰੂਪਨਗਰ

ਦੇਸ਼ ਦੇ 72ਵੇਂ ਗਣਤੰਤਰ ਦਿਵਸ ਮੌਕੇ ਨਹਿਰੂ ਸਟੇਡੀਅਮ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਵਿਖੇ ਬ੍ਹਮ ਮਹਿੰਦਰਾ ਸੀਨੀਅਰ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਤੇ ਸ਼ਿਕਾਇਤ ਨਿਵਾਰਨ ਵੱਲੋਂ ਕੌਮੀ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਤੇ ਐੱਸਐੱਸਪੀ ਡਾ. ਅਖਿਲ ਚੌਧਰੀ ਨੇ ਉਨ੍ਹਾਂ ਦੀ ਅਗਵਾਈ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬ੍ਹਮ ਮਹਿੰਦਰਾ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਬਜ਼ੁਰਗਾਂ, ਦੇਸ਼ ਭਗਤਾਂ ਤੇ ਸਿਰਲੱਥ ਯੋਧਿਆਂ ਜਿਨ੍ਹਾਂ ਨੇ ਆਬਾਦੀ ਨੂੰ ਹਾਸਲ ਕਰਨ ਲਈ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ। ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਸਭ ਆਬਾਦੀ ਦਾ ਨਿੱਘ ਮਾਣ ਰਹੇ ਹੈ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣ ਜਾਂਦਾ ਹੈ ਕਿ ਅਸੀਂ ਆਬਾਦੀ ਨੂੰ ਬਰਕਰਾਰ ਰੱਖਣ ਲਈ ਦੇਸ਼ ਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨੂੰ ਸਮਝੀਏ ਅਤੇ ਨਿਭਾਈਏ। ਡਾ. ਭੀਮ ਰਾਓ ਅੰਬੇਡਕਰ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਰਤ ਦੇ ਸੰਵਿਧਾਨ ਦੀ ਰਚਨਾ ਕਰ ਕੇ ਸਾਡੇ ਦੇਸ਼ ਵਿਚ ਲੋਕਤੰਤਰ ਦੇ ਸੰਘੀ ਢਾਂਚੇ ਦੀ ਨੀਂਹ ਰੱਖੀ ਅਤੇ ਅੱਜ ਦੇ ਦਿਨ ਹੀ ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ। ਬ੍ਹਮ ਮਹਿੰਦਰਾ ਨੇ ਕਿਹਾ ਕਿ ਭਾਰਤ ਮੌਜੂਦਾ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਤੇ ਸਫਲ ਲੋਕਤੰਤਰ ਹੈ।

ਕਿਸਾਨੀ ਅੰਦੋਲਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀਬਾੜੀ ਸਟੇਟ ਲਿਸਟ ਦਾ ਹਿੱਸਾ ਹੈ, ਜਿਸ 'ਤੇ ਰਾਜ ਸਰਕਾਰਾਂ ਕਾਨੂੰਨ ਬਣਾ ਸਕਦੀਆਂ ਹਨ। ਉਨ੍ਹਾਂ ਜ਼ਿਕਰ ਕੀਤਾ ਕਿ ਮੌਜੂਦਾ ਸਮੇਂ ਕੇਂਦਰ ਵੱਲੋਂ ਸਟੇਟ ਲਿਸਟ ਵਿਚ ਦਰਜ ਖੇਤੀਬਾੜੀ ਵਿਸ਼ੇ 'ਤੇ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਸੜਕਾਂ 'ਤੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰਾਤੋਂ-ਰਾਤ 20 ਮਿੰਟ ਵਿਚ ਇਹ ਕਾਨੂੰਨ ਬਣਾ ਦਿੱਤੇ ਗਏ ਜਦ ਕਿ ਇਸ ਬਾਰੇ ਕਿਸਾਨਾਂ ਨਾਲ ਕੋਈ ਅਗਾਊਂ ਗੱਲਬਾਤ ਜਾਂ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਦੇ ਨਾਲ ਦੇਸ਼ ਦੇ ਸੰਘੀ ਢਾਂਚੇ ਨੂੰ ਢਾਹ ਲੱਗੀ ਰਹੀ ਹੈ। ਉਨ੍ਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਮੂਹ ਸਿਆਸੀ ਪਾਰਟੀਆਂ ਨੂੰ ਨਾਲ ਲੈ ਕੇ ਵਿਧਾਨ ਸਭਾ ਵਿਚ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਵਿਚ ਸ਼ਹੀਦੀ ਪ੍ਰਰਾਪਤ ਕਰ ਗਏ ਪੰਜਾਬ ਦੇ ਕਿਸਾਨਾਂ ਦੇ ਹਰੇਕ ਪਰਿਵਾਰ ਨੂੰ 5 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨੇ ਦੁਨੀਆ ਨੂੰ ਆਪਣੇ ਸ਼ਿਕੰਜੇ ਵਿਚ ਜਕੜਿਆ ਹੋਇਆ ਹੈ ਅਤੇ ਭਾਵੇਂ ਸਰਕਾਰਾਂ ਵਲੋਂ ਕੋਵਿਡ ਵਿਰੱੁਧ ਟੀਕਾ ਲੱਭ ਲਿਆ ਗਿਆ ਹੈ ਪਰ ਇਸ ਵਾਇਰਸ ਦੇ ਕੁਝ ਨਵੇਂ ਰੂਪ ਸਾਹਮਣੇ ਆ ਰਹੇ ਹਨ। ਉਨ੍ਹਾਂ ਸਥਾਨਕ ਸਰਕਾਰਾਂ ਵਿਭਾਗ, ਸਿਹਤ ਵਿਭਾਗ ਤੇ ਹੋਰਨਾਂ ਵਿਭਾਗਾਂ ਵੱਲੋਂ ਕੋਰੋਨਾ ਕਾਲ ਦੌਰਾਨ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮਗਰੋਂ ਪੰਜਾਬ ਪੁਲਿਸ ਦੀਆਂ ਟੁੱਕੜੀਆਂ ਐੱਨਸੀਸੀ ਦੇ ਕੈਡਿਟਾਂ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਮੁੱਖ ਮਹਿਮਾਨ ਨੂੰ ਸਲਾਮੀ ਪੇਸ਼ ਕੀਤੀ। ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਲੋਕ ਹਿੱਤ ਵਿਚ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ ਗਈਆਂ। ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਪਾਈਪ ਬੈਂਡ ਦਾ ਮੰਚਨ ਕੀਤਾ ਗਿਆ। ਸਮਾਜ ਦੇ ਲੋੜਵੰਦ ਵਿਅਕਤੀਆਂ ਨੂੰ ਬ੍ਹਮ ਮਹਿੰਦਰਾ ਨੇ ਸਿਲਾਈ ਮਸ਼ੀਨਾਂ ਵੀ ਵੰਡੀਆ। ਕੋਵਿਡ ਮਹਾਮਾਰੀ ਦੌਰਾਨ ਵਧੀਆ ਸੇਵਾ ਨਿਭਾਉਣ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸਨਮਾਨਤ ਕਰਨ ਲਈ ਸਰਟੀਫਿਕੇਟ ਵੀ ਵੰਡੇ। ਇਸ ਮਗਰੋੋਂ ਜ਼ਿਲ੍ਹਾ ਰੂਪਨਗਰ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਵੀ ਬ੍ਹਮ ਮਹਿੰਦਰਾ ਵੱਲੋਂ ਰੱਖਿਆ ਗਿਆ, ਜਿਸ ਵਿਚ ਪਹਿਲਾ ਵਿਕਾਸ ਕਾਰਜ ਮੋਟਰਾਈਜੇਸ਼ਨ ਐਂਡ ਰੈਲੋਵੇਸ਼ਨ ਆਫ ਐਲ ਗੇਟਸ ਆਫ ਸਰਹਿੰਦ ਕੈਨਾਲ ਸਿਸਟਮ ਐਂਡ ਇਨਸਟਾਿਲੰਗ ਸਕਾਡਾ ਸਿਸਟਮ ਐਟ ਰੋਪੜ ਹੈੱਡਵਰਕਸ ਅਤੇ ਦੂਸਰਾ ਸਰਕਾਰੀ ਆਦਰਾ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਸ੍ਰੀ ਅਨੰਦਪੁਰ ਸਾਹਿਬ ਦਾ ਸਮਾਰਟ ਸਕੂਲ ਵਜੋਂ ਅਪਗਰੇਡਿਸ਼ਨ ਸ਼ਾਮ ਹੈ। ਸ਼ਿਵਾਲਿਕ ਪਬਲਿਕ ਸਕੂਲ ਦੀਆਂ ਅਧਿਆਪਕਾਵਾਂ ਵਲੋਂ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਗਿਆ।

ਸਮਾਗਮ ਵਿਚ ਸੈਸ਼ਨ ਜੱਜ ਹਰਪ੍ਰਰੀਤ ਕੌਰ ਜੀਵਨ, ਏਡੀਸੀ ਜਨਰਲ ਦੀਪ ਸ਼ਿਖਾ ਸ਼ਰਮਾ, ਏਡੀਸੀ ਵਿਕਾਸ ਦਿਨੇਸ਼ ਵਸ਼ਿਸ਼ਟ, ਐੱਸਡੀਐੱਮ ਗੁਰਵਿੰਦਰ ਸਿੰਘ ਜੌਹਲ, ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਿਢੱਲੋਂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ, ਸੀਨੀਅਰ ਕਾਂਗਰਸੀ ਰਮੇਸ਼ ਗੋਇਲ, ਵੀਸੀ ਕਮਿਸ਼ਨ ਦੇ ਵਾਈਸ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਬਿੱਲਾ ਆਦਿ ਮੌਜੂਦ ਸਨ।

--------

ਪ੍ਰਸ਼ਾਸਨ ਵੱਲੋਂ ਅਣਗੌਲਿਆ ਕਰਨ 'ਤੇ ਬਾਬਾ ਹਰਦੀਪ ਸਿੰਘ ਨੇ ਰੋਸ ਪ੍ਰਗਟਾਇਆ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ 19 ਦੌਰਾਨ ਲੱਗੇ ਕਰਿਫਊ 'ਚ ਲੋੜਵੰਦਾਂ ਨੂੰ ਰੋਜ਼ਾਨਾ ਲੰਗਰ ਵੰਡਣ ਵਾਲੀਆਂ ਵੱਖ-ਵੱਖ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ ਗਿਆ। ਜਦੋਂ ਕਿ ਕੁੱਝ ਸੰਸਥਾਵਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਣਤੰਤਰ ਦਿਵਸ ਸਮਾਗਮ ਮੌਕੇ ਸਨਮਾਨਿਤ ਨਾ ਕਰਨ 'ਤੇ ਆਪਣਾ ਰੋਸ ਵੀ ਪ੍ਰਗਟ ਕੀਤਾ ਹੈ। ਇਸ ਬਾਰੇ ਗੁਰਦੁਆਰਾ ਬਾਬਾ ਸਤਨਾਮ ਜੀ ਨੰਗਲ ਚੌਕ ਰੋਪੜ ਦੇ ਮੁੱਖ ਸੇਵਾਦਾਰ ਬਾਬਾ ਹਰਦੀਪ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਲੱਗੇ ਕਰਿਫਊ ਦੌਰਾਨ ਗੁਰਦੁਆਰਾ ਬਾਬਾ ਸਤਨਾਮ ਜੀ ਵੱਲੋਂ ਲੋੜਵੰਦਾਂ ਨੂੰ ਰੋਜ਼ਾਨਾ ਲੰਗਰ ਵੰਡਿਆ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਗਣਤੰਤਰ ਦਿਵਸ ਸਮਾਗਮ ਦੌਰਾਨ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ-19 ਦੌਰਾਨ ਕਰਫਿਊ ਤੋਂ ਇਲਾਵਾ ਹੜ੍ਹਾਂ ਦੀ ਮਾਰ 'ਚ ਆਏ ਪਿੰਡਾਂ ਦੇ ਲੋਕਾਂ ਲਈ ਵੀ ਲੰਗਰ ਤੇ ਹੋਰ ਸੇਵਾ ਕੀਤੀ ਗਈ ਸੀ।

ਫੋਟੋ 27 ਆਰਪੀਆਰ 210 ਪੀ, 211 ਪੀ

ਨਹਿਰੂ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ ਕੈਬਨਿਟ ਮੰਤਰੀ ਬ੍ਹਮ ਮਹਿੰਦਰਾ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਪਰੇਡ ਦਾ ਨਿਰੀਖਣ ਕਰਦੇ ਹੋਏ, ਨਾਲ ਹਨ ਡੀਸੀ ਸੋਨਾਲੀ ਗਿਰੀ, ਐੱਸਐੱਸਪੀ ਡਾ. ਅਖਿਲ ਚੌਧਰੀ।

ਫੋਟੋ 27 ਆਰਪੀਆਰ 212 ਪੀ, 213 ਪੀ

ਗਣਤੰਤਰ ਦਿਵਸ ਮੌਕੇ ਮਗਨਰੇਗਾ ਤਹਿਤ 100 ਦਿਨ ਕੰਮ ਦੀ ਗਾਰੰਟੀ ਬਾਰੇ ਜਾਗਰੂਕ ਕਰਦੀ ਹੋਈ ਕੱਢੀ ਗਈ ਝਾਕੀ।

ਫੋਟੋ 27 ਆਰਪੀਆਰ 214 ਪੀ

ਗਣਤੰਤਰ ਦਿਵਸ ਮੌਕੇ ਸਮਾਰਟ ਸਕੂਲ ਵੱਧਦਾ ਪੰਜਾਬ ਦੇ ਬਾਰੇ ਜਾਗਰੂਕ ਕਰਦੀ ਹੋਈ ਝਾਕੀ।

ਫੋਟੋ 27 ਆਰਪੀਆਰ 215 ਪੀ

ਸਮਾਗਮ ਦੇ ਅੰਤ 'ਚ ਰਾਸ਼ਟਰੀ ਗੀਤ ਗਾਇਨ ਕਰਨ ਮੌਕੇ ਸ਼ਿਵਾਲਿਕ ਸਕੂਲ ਰੋਪੜ ਦੀਆਂ ਅਧਿਆਪਕਾਵਾਂ।

੍ਫੋਟੋ 27 ਆਰਪੀਆਰ 216 ਪੀ

ਕੋਵਿਡ-19 ਦੌਰਾਨ ਸੇਵਾ ਕਰਨ ਵਾਲੀਆਂ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਸਨਮਾਨਿਤ ਕਰਦੇ ਹੋਏ ਕੈਬਨਿਟ ਮੰਤਰੀ ਬ੍ਹਮ ਮਹਿੰਦਰਾ।

੍ਫੋਟੋ 27 ਆਰਪੀਆਰ 217 ਪੀ

ਨਹਿਰੂ ਸਟੇਡੀਅਮ ਵਿਖੇ ਮਾਰਚ ਪਾਸਟ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਐੱਨਸੀਸੀ ਨੇਵਲ ਵਿੰਗ ਦੀ ਟੁੱਕੜੀ ਦੇ ਇੰਚਾਰਜ ਫਸਟ ਅਫਸਰ ਸੁਨੀਲ ਕੁਮਾਰ ਸ਼ਰਮਾ ਤੇ ਪਲਟੂਨ ਕਮਾਂਡਰ ਸੁਨੈਨਾ ਨੂੰ ਸਨਮਾਨਿਤ ਕਰਦੇ ਹੋਏ ਕੈਬਿਨਟ ਮੰਤਰੀ ਬ੍ਹਮ ਮਹਿੰਦਰਾ।

੍ਫੋਟੋ 27 ਆਰਪੀਆਰ 218 ਪੀ

ਨਹਿਰੂ ਸਟੇਡੀਅਮ ਰੂਪਨਗਰ ਵਿਖੇ ਐੱਨਸੀਸੀ ਦੀ ਟੁਕੜੀ ਦੇ ਜਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਕੈਬਿਨਟ ਮੰਤਰੀ ਬ੍ਹਮ ਮਹਿੰਦਰਾ।

ਫੋੋਟੋ 27 ਆਰਪੀਆਰ 219 ਪੀ

ਕੋਵਿਡ-19 ਦੌਰਾਨ ਵਧੀਆ ਸੇਵਾਵਾਂ ਦੇਣ ਲਈ ਰੂਪਨਗਰ ਪ੍ਰਰੈੱਸ ਕਲੱਬ ਨੂੰ ਸਨਮਾਨਿਤ ਕਰਦੇ ਹੋਏ ਕੈਬਨਿਟ ਮੰਤਰੀ ਬ੍ਹਮ ਮਹਿੰਦਰਾ।