ਗੁਰਦੀਪ ਭੱਲੜੀ, ਨੰਗਲ : ਗਊ ਸੇਵਾ ਮਿਸ਼ਨ ਵੱਲੋਂ 19 ਤੋਂ 25 ਅਕਤੂਬਰ ਤਕ ਕਰਵਾਈ ਜਾ ਰਹੀ ਸ਼੍ਰੀਮਦ ਭਗਵਤ ਕਥਾ ਦਾ ਪੋਸਟਰ ਜਾਰੀ ਕੀਤਾ ਗਿਆ। ਪ੍ਰਰੋਗਰਾਮ ਦੇ ਪ੍ਰਬੰਧਕਾਂ ਵਿਚ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਅਸ਼ੋਕਪੁਰੀ, ਡਾਕਟਰ ਸ਼ਿਵਪਾਲ ਕੰਵਰ, ਦੀਪਕ ਨੰਦਾ, ਪੀਸੀ ਕੱਕੜ, ਰਾਮ ਕੁਮਾਰ ਸ਼ਰਮਾ ਵੀਨਾ ਕੰਵਰ, ਸੁਰਿੰਦਰ ਸ਼ਰਮਾ,ਨਰਿੰਦਰ ਕੁਮਾਰ, ਐੱਚਆਰ ਵੇਦ, ਨਿਰੰਜਣ ਦੱਤ ਸ਼ਾਸਤਰੀ ਆਦਿ ਪੋਸਟਰ ਜਾਰੀ ਕਰਨ ਦੀ ਰਸਮ ਅਦਾ ਕੀਤੀ ਗਈ। ਗੀਤਾ ਮੰਦਰ ਸੈਕਟਰ 2 ਨਵਾਂ ਨੰਗਲ ਵਿਖੇ ਗਊ ਸੇਵਾ ਮਿਸ਼ਨ ਦੇ ਪ੍ਰਧਾਨ ਸਵਾਮੀ ਕਿ੍ਸ਼ਨਾ ਨੰਦ ਦੀ ਅਗਵਾਈ ਹੇਠ ਕਰਵਾਏ ਜਾਣ ਵਾਲੇ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਦੀਪਕ ਨੰਦਾ ਨੇ ਦੱਸਿਆ ਕਿ 19 ਅਕਤੂਬਰ ਨੂੰ ਸ਼ੋਭਾ ਯਾਤਰਾ ਕਰਵਾਈ ਤੇ ਸ਼੍ਰੀਮਦ ਭਗਵਤ ਕਲਸ਼ ਦੀ ਸਥਾਪਨਾ ਕੀਤੀ ਜਾਵੇਗੀ। ਸਰਬੱਤ ਦੇ ਭਲੇ ਲਈ 25 ਅਕਤੂਬਰ ਤਕ ਕਰਵਾਏ ਜਾਣ ਵਾਲੇ ਇਸ ਵਿਸ਼ਾਲ ਧਾਰਮਿਕ ਸਮਾਗਮ ਮੌਕੇ ਰਵੀਨੰਦਨ ਸ਼ਾਸ਼ਤਰੀ ਵੱਲੋਂ ਸੰਗਤ ਦਾ ਮਾਰਗ ਦਰਸ਼ਨ ਕੀਤਾ ਜਾਵੇਗਾ। ਜਿਸ ਵਿੱਚ ਮੁੱਖ ਰੂਪ 'ਚ ਕਿ੍ਸ਼ਨ ਲੀਲਾ ਦਾ ਵਿਖਿਆਨ ਕੀਤਾ ਜਾਵੇਗਾ।