ਜੋਲੀ ਸੂਦ, ਮੋਰਿੰਡਾ : ਕਰਫਿਊ ਖੁੱਲ੍ਹਣ ਤੋਂ ਬਾਅਦ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ ਤਹਿਤ ਮੋਰਿੰਡਾ ਬਲਾਕ ਦੇ ਸਮੂਹ ਪਿੰਡਾਂ 'ਚ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਜਿਸ ਦੇ ਚੱਲਦਿਆਂ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਗੰਦੇ ਟੋਬਿਆਂ ਦੀ ਸਫਾਈ, ਸੁੰਦਰੀਕਰਨ ਆਦਿ ਕੰਮ ਕਰਵਾਏ ਜਾ ਰਹੇ ਹਨ। ਇਸ ਸਬੰਧੀ ਪਿੰਡ ਅਰਨੋਲੀ ਦੇ ਸਰਪੰਚ ਬਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਗ੍ਾਂਮ ਪੰਚਾਇਤ ਵੱਲੋਂ ਮਗਨਰੇਗਾ ਤਹਿਤ ਪਿੰਡ ਦੇ ਟੋਬੇ ਦੀ ਸਫਾਈ ਅਤੇ ਡੰੂਘਾ ਕਰਕੇ ਟੋਬੇ ਦੀ ਸੁੰਦਰੀਕਰਨ ਲਈ ਆਸ ਪਾਸ ਪੌਦੇ ਲਗਾਉਣ ਅਤੇ ਿਲੰਕ ਸੜਕਾਂ ਦੀਆਂ ਬਰਮਾਂ ਤੇ ਮਿੱਟੀ ਪਾ ਕੇ ਪੱਕੀਆਂ ਕੀਤੀਆਂ ਜਾ ਰਹੀਆਂ ਹਨ,ਸਰਪੰਚ ਸੰਧੂ ਨੇ ਦੱਸਿਆ ਕਿ ਗੰਦੇ ਟੋਬੇ ਦੀ ਸਫਾਈ ਲਈ ਟੋਬੇ ਵਿੱਚੋ ਗੰਦਾ ਪਾਣੀ ਕੱਢਣ ਲਈ ਪਹਿਲਾਂ ਕਿਰਾਏ 'ਤੇ ਪੰਪ ਲਿਆਉਣਾ ਪੈਂਦਾ ਸੀ ਪ੍ਰੰਤੂ ਹੁਣ ਪੰਚਾਇਤ ਵੱਲੋ ਨਵਾਂ ਪੰਪ ਖਰੀਦ ਲਿਆ ਗਿਆ ਹੈ। ਜਿਸ ਨਾਲ ਹੁਣ ਪਾਣੀ ਕੱਢਣ ਲਈ ਕਿਰਾਏ 'ਤੇ ਪੰਪ ਦੀ ਜ਼ਰੂਰਤ ਨਹੀਂ ਰਹੇਗੀ। ਇਸ ਮੌਕੇ ਪੰਚਾਇਤ ਮੈਬਰ ਧਰਮਿੰਦਰ ਸਿੰਘ, ਕਮਲਜੀਤ ਸਿੰਘ ਅਰਨੋਲੀ, ਪਰਮਜੀਤ ਕੌਰ, ਜਸਪਾਲ ਸਿੰਘ, ਜਸਵੀਰ ਕੌਰ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਪਿੰਡ ਬੰਗੀਆਂ ਵਿਖੇ ਗ੍ਾਂਮ ਪੰਚਾਇਤ ਵੱਲੋ ਮਗਨਰੇਗਾ ਤਹਿਤ ਵਿਕਾਸ ਕਾਰਜ ਸੁਰੂ ਕਰਵਾਏ ਗਏ। ਇਸ ਸਬੰਧੀ ਮਨਜੀਤ ਸਿੰਘ ਬੰਗੀਆਂ ਅਤੇ ਸਰਪੰਚ ਜਸਵਿੰਦਰ ਕੌਰ ਨੇ ਦੱਸਿਆ ਕਿ ਮਗਨਰੇਗਾ ਏ.ਪੀ.ਓ ਸਤਨਾਮ ਸਿੰਘ ਬਾਠ ਅਤੇ ਸਹਾਇਕ ਸੁਖਵਿੰਦਰ ਸਿੰਘ ਦੇ ਸਹਿਯੋਗ ਸਦਕਾ ਪਿੰਡ ਦੇ ਗੰਦੇ ਪਾਣੀ ਦੇ ਟੋਬੇ ਦੀ ਸਫਾਈ ਕਰਕੇ ਸੁੰਦਰੀਕਰਨ ਕਰਨ ਦਾ ਕੰਮ ਸੁਰੂ ਕੀਤਾ ਗਿਆ । ਇਸੇ ਤਰ੍ਹਾਂ ਟੋਬੇ ਦੀ ਡਿਵਾਰਟਿੰਗ ਤੋ ਇਲਾਵਾ ਪਿੰਡ ਦੀਆਂ ਸੜਕਾਂ ਦੇ ਆਸ ਪਾਸ ਬਰਮਾਂ 'ਤੇ ਮਿੱਟੀ ਪਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਪਿੰਡ ਬੰਗੀਆਂ ਦੇ ਵਿਕਾਸ ਲਈ ਵਿਸੇਸ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਪੰਚ ਸੰਤੋਖ ਸਿੰਘ,ਜਸਵਿੰਦਰ ਸਿੰਘ,ਜਸਵੀਰ ਕੌਰ,ਗੁਰਿੰਦਰ ਸਿੰਘ,ਸਵਰਨਜੀਤ ਕੌਰ,ਕਾਂਗਰਸੀ ਆਗੂ ਮਨਜੀਤ ਸਿੰਘ ਆਦਿ ਹਾਜ਼ਰ ਸਨ।